ਮੁੰਬਈ (ਯੂ. ਐੱਨ. ਆਈ.) – ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਦੂਜੇ ਹਫਤੇ ਗਿਰਾਵਟ ਦਰਜ ਕੀਤੀ ਗਈ ਹੈ ਅਤੇ 18 ਮਾਰਚ ਨੂੰ ਸਮਾਪਤ ਹਫਤੇ ’ਚ ਇਹ 2.6 ਅਰਬ ਡਾਲਰ ਡਿੱਗ ਕੇ 619.6 ਅਰਬ ਡਾਲਰ ’ਤੇ ਆ ਗਿਆ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਹਫਤਾਵਾਰੀ ਅੰਕੜਿਆਂ ’ਚ ਦਿੱਤੀ ਗਈ ਹੈ। ਬੀਤੇ ਸਾਲ ਮਾਰਚ ਦੀ ਤੁਲਨਾ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ 42.7 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ।
ਯੂਕ੍ਰੇਨ ਸੰਕਟ ਦਰਮਿਆਨ ਵਿਦੇਸ਼ੀ ਬਾਜ਼ਾਰ ’ਚ ਉਥਲ-ਪੁਥਲ ਦਰਮਿਆਨ ਆਰ. ਬੀ. ਆਈ. ਦੇ ਭਾਰਤੀ ਰੁਪਏ ਨੂੰ ਸੰਭਾਲਣ ਲਈ ਡਾਲਰ ਦੀ ਵਿਕਰੀ ਵਧਾਉਣਾ ਪਈ ਹੈ। ਇਸ ਤੋਂ ਪਹਿਲਾਂ 11 ਮਾਰਚ ਦੇ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ 9.6 ਅਰਬ ਡਾਲਰ ਦੀ ਗਿਰਾਵਟ ਆਈ ਸੀ। ਰੂਸ ਅਤੇ ਯੂਕ੍ਰੇਨ ਦਰਮਿਆਨ ਜਾਰੀ ਜੰਗ ਕਾਰਨ ਮੁਦਰਾ ਬਾਜ਼ਾਰ ’ਚ ਅਸਥਿਰਤਾ ਕਾਫੀ ਜ਼ਿਆਦਾ ਹੈ। ਰੁਪਏ ਨੂੰ ਸੰਭਾਲਣ ਲਈ ਆਰ. ਬੀ. ਆਈ. ਨੂੰ ਵਿਦੇਸ਼ੀ ਮੁਦਰਾ ਦੀ ਵਿਕਰੀ ਵਧਾਉਣੀ ਪਈ ਹੈ।
ਸਮੀਖਿਆ ਅਧੀਨ ਮਹੀਨੇ ’ਚ ਵਿਦੇਸ਼ੀ ਮੁਦਰਾ ਜਾਇਦਾਦਾਂ 70.3 ਕਰੋੜ ਡਾਲਰ ਘਟ ਕੇ 553.66 ਅਰਬ ਡਾਲਰ ’ਤੇ ਆ ਗਈਆਂ। ਇਸ ਦੌਰਾਨ ਸੋਨੇ ਦੇ ਭੰਡਾਰ ’ਚ 18.31 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਇਹ 42.01 ਅਰਬ ਡਾਲਰ ’ਤੇ ਆ ਗਿਆ।
NDTV ਆਮਦਨ ਕਰ ਵਿਭਾਗ ਦੇ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦੇਵੇਗੀ
NEXT STORY