ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਦਾ ਸੁਰੱਖਿਅਤ ਭੰਡਾਰ 06 ਦਸੰਬਰ ਨੂੰ ਖਤਮ ਹਫਤੇ 'ਚ 2.34 ਅਰਬ ਡਾਲਰ ਦੀ ਜ਼ੋਰਦਾਰ ਛਲਾਂਗ ਦੇ ਨਾਲ 453.42 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਹ ਲਗਾਤਾਰ 11ਵਾਂ ਹਫਤਾ ਹੈ ਜਦੋਂਕਿ ਵਿਦੇਸ਼ੀ ਮੁਦਰਾ ਭੰਡਾਰ ਵਧਿਆ ਹੈ। ਇਸ ਤੋਂ ਪਹਿਲਾਂ 29 ਨਵੰਬਰ ਨੂੰ ਖਤਮ ਹਫਤੇ 'ਚ ਇਹ 2.48 ਅਰਬ ਡਾਲਰ ਵਧ ਕੇ 451.08 ਅਰਬ ਡਾਲਰ 'ਤੇ ਰਿਹਾ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ 6 ਦਰੰਬਰ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਪਰਿਸੰਪਤੀਆਂ 'ਚ 1.89 ਅਰਬ ਡਾਲਰ ਦੀ ਵਾਧਾ ਹੋਇਆ ਹੈ ਅਤੇ ਇਹ 421.26 ਅਰਬ ਡਾਲਰ ਦੇ ਬਰਾਬਰ ਹੋ ਗਈ। ਹਫਤਾਵਾਰ ਦੌਰਾਨ ਸੋਨਾ ਭੰਡਾਰ 43 ਕਰੋੜ ਡਾਲਰ ਦੇ ਵਾਧੇ ਨਾਲ 27.08 ਅਰਬ ਡਾਲਰ ਦਾ ਹੋ ਗਿਆ ਹੈ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਨਾਲ ਵਿਸ਼ੇਸ਼ ਨਿਕਾਸੀ ਅਧਿਕਾਰ ਦੀ ਸੀਮਾ 'ਚ 50 ਲੱਖ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ 1.44 ਅਰਬ ਡਾਲਰ ਹੋ ਗਿਆ ਹੈ। ਆਈ.ਐੱਮ.ਐੱਫ. ਦੇ ਕੋਲ ਦੇਸ਼ ਦੀ ਸੁਰੱਖਿਅਤ ਰਾਸ਼ੀ ਡੇਢ ਕਰੋੜ ਡਾਲਰ ਵਧ ਕੇ 3.64 ਅਰਬ ਡਾਲਰ ਦੇ ਬਰਾਬਰ ਹੋ ਗਈ ਹੈ।
ਅੰਕੁਰ ਗਰਗ ਬਣੇ ਏਅਰ ਏਸ਼ੀਆ ਦੇ ਮੁੱਖ ਵਪਾਰਕ ਅਧਿਕਾਰੀ
NEXT STORY