ਮੁੰਬਈ (ਭਾਸ਼ਾ)– ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 15 ਮਾਰਚ ਨੂੰ ਖ਼ਤਮ ਹਫ਼ਤੇ 'ਚ 6.396 ਅਰਬ ਡਾਲਰ ਵਧ ਕੇ 642.492 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਕ ਹਫ਼ਤੇ ਪਹਿਲਾਂ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 10.47 ਅਰਬ ਡਾਲਰ ਦੇ ਉੱਚ ਵਾਧੇ ਦੇ ਨਾਲ 636.095 ਅਰਬ ਡਾਲਰ ਹੋ ਗਿਆ ਸੀ। ਅਕਤੂਬਰ 2021 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ
ਸੰਸਾਰਿਕ ਗਤੀਵਿਧੀਆਂ ਦੇ ਕਾਰਨ ਪੈਦਾ ਦਬਾਵਾਂ ਵਿਚਾਲੇ ਕੇਂਦਰੀ ਬੈਂਕ ਨੇ ਰੁਪਏ ਦੀ ਗਿਰਵਾਟ ਨੂੰ ਰੋਕਣ ਲਈ ਪੂੰਜੀ ਭੰਡਾਰ ਦੀ ਵਰਤੋਂ ਕੀਤੀ, ਜਿਸ ਨਾਲ ਮੁਦਰਾ ਭੰਡਾਰ 'ਚ ਥੋੜੀ ਕਮੀ ਆਈ ਸੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 15 ਮਾਰਚ ਨੂੰ ਖ਼ਤਮ ਹਫ਼ਤੇ 'ਚ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਮੰਨੀ ਜਾਣ ਵਾਲੀ ਵਿਦੇਸ਼ੀ ਮੁਦਰਾ ਜਾਇਦਾਦਾਂ 6.034 ਅਰਬ ਡਾਲਰ ਵਧ ਕੇ 568.386 ਅਰਬ ਡਾਲਰ ਹੋ ਗਈਆਂ। ਰਿਜ਼ਰਵ ਬੈਂਕ ਨੇ ਕਿਹਾ ਕਿ ਹਫ਼ਤੇ ਦੌਰਾਨ ਸੋਨੇ ਦੇ ਰਾਖਵੇਂ ਭੰਡਾਰ ਦਾ ਮੁੱਲ 42.5 ਕਰੋੜ ਡਾਲਰ ਵਧ ਕੇ 51.14 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ 'ਤੇ ਪੂਰੇ ਦੇਸ਼ 'ਚ 50,000 ਕਰੋੜ ਦਾ ਕਾਰੋਬਾਰ, ਲੋਕਾਂ ਨੇ ਚੀਨੀ ਸਾਮਾਨ ਦਾ ਕੀਤਾ ਬਾਈਕਾਟ
NEXT STORY