ਮੁੰਬਈ- ਵਿਦੇਸ਼ੀ ਮੁਦਰਾ ਸੰਪੱਤੀ, ਵਿਸ਼ੇਸ਼ ਡਰਾਇੰਗ ਰਾਈਟਸ (ਐੱਸ.ਡੀ.ਆਰ) ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐਫ) ਕੋਲ ਭੰਡਾਰ ਵਧਣ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 9 ਦਸੰਬਰ ਨੂੰ ਖਤਮ ਹਫਤਾਵਾਰੀ 'ਚ 2.91 ਅਰਬ ਵਧ ਕੇ 564.1 ਅਰਬ ਡਾਲਰ ਪਹੁੰਚ ਗਿਆ ਜਦਕਿ ਪਿਛਲੇ ਹਫਤੇ ਇਹ 11.02 ਅਰਬ ਡਾਲਰ ਦੇ ਵਾਧੇ ਨਾਲ 561.2 ਅਰਬ ਡਾਲਰ 'ਤੇ ਰਿਹਾ ਸੀ। ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 09 ਦਸੰਬਰ ਨੂੰ ਖਤਮ ਹਫਤੇ 'ਚ 3.14 ਅਰਬ ਡਾਲਰ ਵਧ ਕੇ 500.1 ਅਰਬ ਡਾਲਰ ਹੋ ਗਈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਸੋਨੇ ਦੇ ਭੰਡਾਰ 'ਚ 29.6 ਮਿਲੀਅਨ ਡਾਲਰ ਦੀ ਕਮੀ ਆਈ ਅਤੇ ਇਹ ਘੱਟ ਕੇ 40.73 ਅਰਬ ਡਾਲਰ 'ਤੇ ਆ ਗਿਆ। ਰਿਪੋਰਟਿੰਗ ਹਫ਼ਤੇ ਦੌਰਾਨ, ਵਿਸ਼ੇਸ਼ ਡਰਾਇੰਗ ਰਾਈਟਸ 61 ਕਰੋੜ ਡਾਲਰ ਦੀ ਤੇਜ਼ੀ ਆਈ ਅਤੇ ਇਹ ਵਧ ਕੇ 18.12 ਅਰਬ ਡਾਲਰ ਤੱਕ ਪਹੁੰਚ ਗਏ। ਇਸੇ ਤਰ੍ਹਾਂ ਇਸ ਮਿਆਦ 'ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐਫ) ਕੋਲ ਇਸ ਸਮੇਂ ਦੌਰਾਨ ਭੰਡਾਰ 20 ਲੱਖ ਡਾਲਰ ਵਧ ਕੇ 5.1 ਅਰਬ ਡਾਲਰ ਹੋ ਗਿਆ।
Air India ਨੇ ਕੱਢੀ ਇੱਕ ਹਜ਼ਾਰ ਕੈਬਿਨ ਕਰੂ ਦੀ ਭਰਤੀ, ਇਸ ਸ਼ਹਿਰ 'ਚ ਹੋਵੇਗੀ ਵਾਕ-ਇਨ ਇੰਟਰਵਿਊ
NEXT STORY