ਕਰਾਚੀ/ਇਸਲਾਮਾਬਾਦ : ਪਾਕਿਸਤਾਨ ਦੇ ਕੇਂਦਰੀ ਬੈਂਕ (ਐੱਸ. ਬੀ. ਪੀ.) ਦਾ ਵਿਦੇਸ਼ੀ ਮੁਦਰਾ ਭੰਡਾਰ 2 ਦਸੰਬਰ ਨੂੰ ਸਮਾਪਤ ਹਫਤੇ ’ਚ 78.4 ਕਰੋੜ ਡਾਲਰ ਘਟ ਕੇ 4 ਸਾਲਾਂ ਦੇ ਹੇਠਲੇ ਪੱਧਰ 6.72 ਅਰਬ ਡਾਲਰ ’ਤੇ ਆ ਗਿਆ। ਸਟੇਟ ਬੈਂਕ ਆਫ ਪਾਕਿਸਤਾਨ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ 18 ਜਨਵਰੀ, 2019 ਨੂੰ ਕੇਂਦਰੀ ਬੈਂਕ ਕੋਲ ਮੁਦਰਾ ਭੰਡਾਰ 6.64 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ ਕਮਰਸ਼ੀਅਲ ਬੈਂਕਾਂ ਕੋਲ ਕੁੱਲ ਵਿਦੇਸ਼ੀ ਮੁਦਰਾ ਭੰਡਾਰ 5.86 ਅਰਬ ਡਾਲਰ ਰਿਹਾ। ਇਸ ਨੂੰ ਲੈ ਕੇ ਦੇਸ਼ ’ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ 12.58 ਅਰਬ ਡਾਲਰ ਰਿਹਾ।
ਸਰਕਾਰ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਭੰਡਾਰ ਦੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਉਸ ਦੀ ਚੋਟੀ ਦੀ ਪਹਿਲ ਹੈ। ਹਾਲਾਂਕਿ ਅਪ੍ਰੈਲ ਤੋਂ ਬਾਅਦ ਵਿਦੇਸ਼ੀ ਮੁਦਰਾ ਭੰਡਾਰ 4 ਅਰਬ ਡਾਲਰ ਘਟਿਆ ਹੈ। ਉਸ ਸਮੇਂ ਇਹ 10.9 ਅਰਬ ਡਾਲਰ ਸੀ। ਵਿਸ਼ਲੇਸ਼ਕਾਂ ਮੁਤਾਬਕ ਮੁਦਰਾ ਭੰਡਾਰ ’ਚ ਕਮੀ ਕਾਰਨ ਪਿਛਲੇ ਮਹਨੇ ’ਚ ਪੂੰਜੀ ਪ੍ਰਵਾਹ ਦਾ ਸਿਰਫ ਚਾਰ ਅਰਬ ਡਾਲਰ ਰਹਿਣਾ ਹੈ।
ਸੇਬੀ ਨੇ ਬਦਲ ਨਿਵੇਸ਼ ਫੰਡਾਂ ਲਈ ਜਾਰੀ ਕੀਤੇ ਨਵੇਂ ਨਿਰਦੇਸ਼
NEXT STORY