ਨਵੀਂ ਦਿੱਲੀ (ਭਾਸ਼ਾ) - ਦਸੰਬਰ ਦੇ ਪਹਿਲੇ 2 ਹਫਤਿਆਂ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ’ਚੋਂ ਕਰੀਬ 17,955 ਰੁਪਏ ਕਰੋੜ ਕੱਢ ਲਏ ਹਨ। ਇਸ ਦੇ ਨਾਲ ਹੀ ਸਾਲ 2025 ’ਚ ਹੁਣ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਕੁਲ ਨਿਕਾਸੀ ਵਧ ਕੇ ਲੱਗਭਗ 1.6 ਲੱਖ ਕਰੋੜ ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ਭਾਰਤੀ ਕਰੰਸੀ ਦਾ ਹੋਇਆ ਬੁਰਾ ਹਾਲ, ਡਾਲਰ ਮੁਕਾਬਲੇ ਰਿਕਾਰਡ Low Zone 'ਚ ਪਹੁੰਚਿਆ ਰੁਪਿਆ
ਨਵੰਬਰ ’ਚ ਵੀ ਵਿਦੇਸ਼ੀ ਨਿਵੇਸ਼ਕਾਂ ਨੇ 3,765 ਕਰੋੜ ਰੁਪਏ ਦੀ ਸ਼ੁੱਧ ਵਿਕਰੀ ਕੀਤੀ ਸੀ, ਜਿਸ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਤੇ ਦਬਾਅ ਲਗਾਤਾਰ ਬਣਿਆ ਹੋਇਆ ਹੈ। ਹਾਲਾਂਕਿ ਅਕਤੂਬਰ ’ਚ ਥੋੜ੍ਹੀ ਰਾਹਤ ਦੇਖਣ ਨੂੰ ਮਿਲੀ ਸੀ, ਜਦੋਂ ਐੱਫ. ਪੀ. ਆਈ. ਨੇ 14,610 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਜੁਲਾਈ, ਅਗਸਤ ਅਤੇ ਸਤੰਬਰ ’ਚ ਵਿਦੇਸ਼ੀ ਨਿਵੇਸ਼ਕ ਲਗਾਤਾਰ ਭਾਰੀ ਵਿਕਰੀ ਕਰ ਚੁੱਕੇ ਸਨ।
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਦੇ ਅੰਕੜਿਆਂ ਮੁਤਾਬਕ 1 ਤੋਂ 12 ਦਸੰਬਰ ਵਿਚਾਲੇ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰਾਂ ’ਚੋਂ 17,955 ਰੁਪਏ ਕਰੋੜ ਦੀ ਸ਼ੁੱਧ ਨਿਕਾਸੀ ਕੀਤੀ।
ਇਹ ਵੀ ਪੜ੍ਹੋ : Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ
ਘਰੇਲੂ ਨਿਵੇਸ਼ਕਾਂ ਨੇ ਸੰਭਾਲਿਆ ਬਾਜ਼ਾਰ
ਹਾਲਾਂਕਿ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਦੇ ਬਾਵਜੂਦ ਬਾਜ਼ਾਰ ’ਤੇ ਇਸ ਦਾ ਵੱਡਾ ਅਸਰ ਨਹੀਂ ਪਿਆ ਹੈ। ਇਸ ਦੀ ਵਜ੍ਹਾ ਹੈ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਦੀ ਮਜ਼ਬੂਤ ਭਾਈਵਾਲੀ।
ਦਸੰਬਰ ਦੇ ਪਹਿਲੇ ਹਿੱਸੇ ’ਚ ਡੀ. ਆਈ. ਆਈ. ਨੇ ਕਰੀਬ 39,965 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਨਾਲ ਐੱਫ. ਪੀ. ਆਈ. ਦੀ ਵਿਕਰੀ ਦਾ ਅਸਰ ਕਾਫੀ ਹੱਦ ਤੱਕ ਸੰਤੁਲਿਤ ਹੋ ਗਿਆ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਕੁੱਝ ਮਾਹਿਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਘੱਟ ਹੋ ਸਕਦੀ ਹੈ। ਜੀਓਜੀਤ ਇਨਵੈਸਟਮੈਂਟਸ ਦੇ ਚੀਫ ਇਨਵੈਸਟਮੈਂਟ ਸਟ੍ਰੈਟੇਜਿਸਟ ਵੀ. ਕੇ. ਵਿਜੇ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਦੇ ਮਜ਼ਬੂਤ ਆਰਥਿਕ ਵਾਧੇ ਅਤੇ ਬਿਹਤਰ ਕਮਾਈ ਦੇ ਅੰਦਾਜ਼ੇ ਨੂੰ ਵੇਖਦੇ ਹੋਏ ਇੰਨੀ ਲੰਮੀ ਵਿਕਰੀ ਟਿਕਾਊ ਨਹੀਂ ਹੈ।
ਇਸ ਤੋਂ ਇਲਾਵਾ ਅਮਰੀਕਾ ਅਤੇ ਭਾਰਤ ਵਿਚਾਲੇ ਕਿਸੇ ਤੇਜ਼ ਵਪਾਰ ਸਮਝੌਤੇ ਦੀ ਸੰਭਾਵਨਾ ਨਾਲ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਵੀ ਹੋ ਸਕਦੀ ਹੈ। ਸ਼ੇਅਰਾਂ ਤੋਂ ਇਲਾਵਾ ਕਰਜ਼ਾ ਬਾਜ਼ਾਰ ’ਚ ਵੀ ਐੱਫ. ਪੀ. ਆਈ. ਦੀ ਗਤੀਵਿਧੀ ਮਿਲੀ-ਜੁਲੀ ਰਹੀ। ਆਮ ਹੱਦ ਤਹਿਤ ਉਨ੍ਹਾਂ ਨੇ 310 ਕਰੋੜ ਰੁਪਏ ਕੱਢੇ, ਜਦੋਂਕਿ ਵਾਲੰਟਰੀ ਰਿਟੈਂਸ਼ਨ ਰੂਟ ਜ਼ਰੀਏ 151 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਕੁਲ ਮਿਲਾ ਕੇ ਵਿਦੇਸ਼ੀ ਨਿਵੇਸ਼ਕਾਂ ਦੀ ਚੌਕਸੀ ਬਣੀ ਹੋਈ ਹੈ ਪਰ ਘਰੇਲੂ ਨਿਵੇਸ਼ਕਾਂ ਦੀ ਮਜ਼ਬੂਤੀ ਨਾਲ ਬਾਜ਼ਾਰ ਨੂੰ ਫਿਲਹਾਲ ਸਹਾਰਾ ਮਿਲ ਰਿਹਾ ਹੈ।
ਵਿਕਰੀ ਦੇ ਪਿੱਛੇ ਕੀ ਵਜ੍ਹਾ?
ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਲਗਾਤਾਰ ਵਿਕਰੀ ਪਿੱਛੇ ਕਈ ਕਾਰਨ ਹਨ, ਜਿਸ ’ਚ ਰੁਪਏ ’ਚ ਕਮਜ਼ੋਰੀ, ਅਮਰੀਕਾ ’ਚ ਉੱਚੀਆਂ ਵਿਆਜ ਦਰਾਂ, ਗਲੋਬਲ ਪੱਧਰ ’ਤੇ ਸਖਤ ਤਰਲਤਾ, ਭਾਰਤੀ ਸ਼ੇਅਰਾਂ ਦਾ ਮਹਿੰਗਾ ਮੁਲਾਂਕਣ।
ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਰਿਸਰਚ ਹੈੱਡ ਹਿਮਾਂਸ਼ੂ ਸ਼੍ਰੀਵਾਸਤਵ ਅਨੁਸਾਰ ਵਿਦੇਸ਼ੀ ਨਿਵੇਸ਼ਕ ਫਿਲਹਾਲ ਸੁਰੱਖਿਅਤ ਅਤੇ ਵੱਧ ਰਿਟਰਨ ਦੇਣ ਵਾਲੇ ਵਿਕਸਤ ਬਾਜ਼ਾਰਾਂ ਨੂੰ ਪਹਿਲ ਦੇ ਰਹੇ ਹਨ। ਇਸ ਤੋਂ ਇਲਾਵਾ ਦੂਜੇ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤੀ ਸ਼ੇਅਰ ਅਜੇ ਮਹਿੰਗੇ ਨਜ਼ਰ ਆ ਰਹੇ ਹਨ।
ਏਂਜਲ ਵਨ ਦੇ ਸੀਨੀਅਰ ਐਨਾਲਿਸਟ ਵਕਾਰਜਾਵੇਦ ਖਾਨ ਨੇ ਕਿਹਾ ਕਿ ਰੁਪਏ ਦੀ ਕਮਜ਼ੋਰੀ, ਸਾਲ ਦੇ ਆਖਿਰ ’ਚ ਪੋਰਟਫੋਲੀਓ ਦਾ ਮੁੜ ਸੰਤੁਲਨ ਅਤੇ ਗਲੋਬਲ ਆਰਥਿਕ ਬੇਯਕੀਨੀ ਵੀ ਐੱਫ. ਪੀ. ਆਈ. ਦੀ ਵਿਕਰੀ ਨੂੰ ਵਧਾ ਰਹੀ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਰੁਪਿਆ ਫਿਰ ਤੋਂ ਰਿਕਾਰਡ ਹੇਠਲੇ ਪੱਧਰ 'ਤੇ , ਡਾਲਰ ਮੁਕਾਬਲੇ 09 ਪੈਸੇ ਡਿੱਗਾ
NEXT STORY