ਜਲੰਧਰ (ਨਰੇਸ਼)- ਪਿਛਲੇ ਸਾਲ ਅਕਤੂਬਰ ਦੇ ਬਾਅਦ ਤੋਂ ਭਾਰੀ ਬਿਕਵਾਲੀ ਕਰ ਰਹੇ ਵਿਦੇਸ਼ੀ ਨਿਵੇਸ਼ਕ (ਐੱਫ. ਆਈ. ਆਈ.) ਇਕ ਵਾਰ ਫਿਰ ਭਾਰਤ ਦੇ ਬਾਜ਼ਾਰ ਵੱਲ ਰੁਖ਼ ਕਰ ਰਹੇ ਹਨ। ਮਈ ਮਹੀਨੇ ’ਚ ਹੁਣ ਤੱਕ ਪਹਿਲੇ 16 ਦਿਨਾਂ ’ਚ ਹੀ ਵਿਦੇਸ਼ੀ ਨਿਵੇਸ਼ਕਾਂ ਨੇ 23782 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਹੈ। ਇਸ ਤੋਂ ਪਹਿਲਾਂ ਮਾਰਚ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ ਰੁਕੀ ਸੀ ਅਤੇ ਐੱਫ. ਆਈ. ਆਈ. ਨੇ ਮਾਰਚ ’ਚ 2014.8 ਕਰੋੜ ਰੁਪਏ ਦੀ ਖਰੀਦ ਕੀਤੀ ਸੀ ਜਦੋਂ ਕਿ ਅਪ੍ਰੈਲ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦ ਦਾ ਅੰਕੜਾ 2735 ਕਰੋੜ ਰੁਪਏ ਰਿਹਾ ਸੀ।
ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਵਿਦੇਸ਼ੀ ਨਿਵੇਸ਼ਕ ਖਰੀਦਦਾਰੀ ਕਰ ਰਹੇ ਹਨ ਅਤੇ 16 ਮਈ ਨੂੰ ਵਿਦੇਸ਼ੀ ਨਿਵੇਸ਼ਕਾਂ ਨੇ ਇਕ ਦਿਨ ’ਚ ਹੀ 8831 ਕਰੋੜ ਰੁਪਏ ਦੀ ਖਰੀਦਦਾਰੀ ਕਰ ਦਿੱਤੀ। ਇਸ ਤੋਂ ਪਹਿਲਾਂ ਦਸੰਬਰ 2023 ’ਚ ਵਿਦੇਸ਼ੀ ਨਿਵੇਸ਼ਕਾਂ ਨੇ ਇਕ ਮਹੀਨੇ ’ਚ 31959 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਸੀ। ਇਸ ਤੋਂ ਬਾਅਦ 17 ਮਹੀਨਿਆਂ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ ਜ਼ਿਆਦਾਤਰ ਬਿਕਵਾਲੀ ਹੀ ਕੀਤੀ ਹੈ। ਵਿਦੇਸ਼ੀ ਨਿਵੇਸ਼ਕਾਂ ਨੇ 2024 ’ਚ ਸਿਰਫ ਮਾਰਚ, ਜੂਨ, ਜੁਲਾਈ ਅਤੇ ਸਤੰਬਰ ਦੇ ਮਹੀਨਿਆਂ ’ਚ ਹੀ ਖਰੀਦ ਕੀਤੀ ਸੀ ਅਤੇ ਹੋਰ 8 ਮਹੀਨਿਆਂ ’ਚ ਵਿਦੇਸ਼ੀ ਨਿਵੇਸ਼ਕਾਂ ਨੇ ਬਿਕਵਾਲੀ ਕੀਤੀ ਸੀ। 2024 ’ਚ ਵਿਦੇਸ਼ੀ ਨਿਵੇਸ਼ਕਾਂ ਨੇ ਕੁੱਲ ਮਿਲਾ ਕੇ 302434 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਇਸ ਤੋਂ ਪਹਿਲਾਂ 2022 ’ਚ ਵੀ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ’ਚੋਂ 278429 ਕਰੋੜ ਰੁਪਏ ਦੀ ਬਿਕਵਾਲੀ ਕਰ ਕੇ ਗਏ ਸਨ। 2008 ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦੀਆਂ ਇਹ ਹੁਣ ਤੱਕ ਦੀ ਸਭ ਤੋਂ ਵੱਡੀਆਂ ਬਿਕਵਲੀਆਂ ਰਹੀਆਂ। 2025 ’ਚ ਵੀ ਹੁਣ ਤੱਕ ਵਿਦੇਸ਼ੀ ਨਿਵੇਸ਼ਕ 117830 ਕਰੋੜ ਰੁਪਏ ਦੇ ਸ਼ੇਅਰ ਵੇਚ ਚੁੱਕੇ ਹਨ।
ਲਗਾਤਾਰ ਸਸਤਾ ਹੁੰਦਾ ਜਾ ਰਿਹਾ ਹੈ ਸੋਨਾ- ਇਸ ਸਾਲ ਦੀ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ
ਅੱਜ ਭਾਵ 16 ਮਈ 2025 ਨੂੰ ਸੋਨੇ ਦੀ ਕੀਮਤ ’ਚ ਗਿਰਾਵਟ ਆਈ ਅਤੇ ਇਸ ਦੇ ਨਾਲ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਸੋਨਾ ਆਪਣੇ ਸਭ ਤੋਂ ਖ਼ਰਾਬ ਹਫ਼ਤਾਵਾਰੀ ਪ੍ਰਦਰਸ਼ਨ ਲਈ ਤਿਆਰ ਹੈ। ਐੱਮ. ਸੀ. ਐਕਸ. ’ਤੇ 5 ਜੂਨ ਦੀ ਡਲਿਵਰੀ ਵਾਲਾ ਸੋਨਾ 0.12 ਫੀਸਦੀ ਘੱਟ ਹੋ ਕੇ 93,055 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ ਅਤੇ 4 ਜੁਲਾਈ 2025 ਦੀ ਡਲਿਵਰੀ ਵਾਲੀ ਚਾਂਦੀ 0.46 ਫੀਸਦੀ ਸਸਤੀ ਹੋ ਕੇ 95,477 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ।
ਗਲੋਬਲ ਮਾਰਕੀਟ ਦੀ ਗੱਲ ਕਰੀਏ ਤਾਂ ਕਾਮੈਕਸ ’ਤੇ ਸੋਨਾ 0.37 ਫੀਸਦੀ ਸਸਤਾ ਹੋ ਕੇ 3214.30 ਡਾਲਰ ਪ੍ਰਤੀ ਔਂਸ ਹੋ ਗਿਆ, ਉੱਥੇ ਹੀ, ਚਾਂਦੀ 0.84 ਫੀਸਦੀ ਸਸਤੀ ਹੋ ਕੇ 32.405 ਡਾਲਰ ਪ੍ਰਤੀ ਔਂਸ ’ਤੇ ਆ ਗਈ। ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਅਤੇ ਗਲੋਬਲ ਵਪਾਰ ਤਣਾਅ ਘੱਟ ਹੋਣ ਕਾਰਨ ਗੋਲਡ ਦੀ ਚਮਕ ਫਿੱਕੀ ਪੈ ਗਈ ਹੈ। ਇਹ ਇਕ ਵੱਡਾ ਕਾਰਨ ਹੈ, ਜਿਸ ਦੀ ਵਜ੍ਹਾ ਨਾਲ ਭਾਰਤ ਦੇ ਨਾਲ-ਨਾਲ ਅੱਜ ਗਲੋਬਲ ਮਾਰਕੀਟ ’ਚ ਵੀ ਸੋਨਾ ਸਸਤਾ ਹੋਇਆ ਹੈ।
ਇਸ ਹਫਤੇ ਦੀ ਸ਼ੁਰੂਆਤ ’ਚ ਅਮਰੀਕਾ ਅਤੇ ਚੀਨ ਨੇ ਇਸ ਸਾਲ ਦੀ ਸ਼ੁਰੂਆਤ ’ਚ ਲਾਏ ਗਏ ਟੈਰਿਫ ਨੂੰ ਘੱਟ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਨਾਲ ਟ੍ਰੇਡ ਵਾਰ ਦੇ ਲੰਮੇਂ ਸਮੇਂ ਤੱਕ ਚਲਣ ਦਾ ਖਦਸ਼ਾ ਘੱਟ ਹੋ ਗਿਆ। ਇਸ ਦੀ ਵਜ੍ਹਾ ਨਾਲ ਵੀ ਸੋਨੇ ਦੀ ਕੀਮਤ ’ਤੇ ਅਸਰ ਪਿਆ ਹੈ।
ਅੱਜ ਤੋਂ ਲਾਗੂ ਨਹੀਂ ਹੋਣਗੇ ਸੇਬੀ ਦੇ ਨਵੇਂ ਨਿਯਮ, ਸਮਾਂ ਹੱਦ 6 ਮਹੀਨੇ ਵਧੀ
ਸੇਬੀ (ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ) ਨੇ ਸ਼ੁੱਕਰਵਾਰ ਨੂੰ ਐੱਫ. ਆਈ. ਆਈ./ਐੱਫ. ਪੀ. ਆਈ. ਯਾਨੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵੱਲੋਂ ਆਫਸ਼ੋਰ ਡੈਰੀਵੇਟਿਵ ਇੰਸਟਰੂਮੈਂਟਸ (ਓ. ਡੀ. ਆਈ.) ਜਾਰੀ ਕਰਨ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ ਹੱਦ ਨੂੰ 6 ਮਹੀਨੇ ਵਧਾ ਕੇ 17 ਨਵੰਬਰ 2025 ਕਰ ਦਿੱਤਾ ਹੈ। ਸੇਬੀ ਨੇ ਦਸੰਬਰ 2024 ’ਚ ਇਕ ਸਰਕੂਲਰ ਰਾਹੀਂ ਓ. ਡੀ. ਆਈ. ਨਾਲ ਜੁਡ਼ੇ ਸਖ਼ਤ ਨਿਯਮਾਂ ਦਾ ਢਾਂਚਾ ਪੇਸ਼ ਕੀਤਾ ਸੀ, ਜੋ 17 ਮਈ 2025 ਤੋਂ ਲਾਗੂ ਹੋਣ ਵਾਲਾ ਸੀ। ਹੁਣ ਇਸ ਨੂੰ ਵਧਾ ਕੇ ਨਵੰਬਰ ਕਰ ਦਿੱਤਾ ਗਿਆ ਹੈ।
ਤੇਲ ਵਪਾਰ 'ਚ ਵੱਡਾ ਉਲਟਫੇਰ! ਭਾਰਤ ਦਾ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਇਹ ਦੇਸ਼
NEXT STORY