ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐਫ.ਪੀ.ਆਈ.) ਨੇ ਮੁੱਖ ਤੌਰ 'ਤੇ ਆਕਰਸ਼ਕ ਮੁੱਲਾਂਕਣ, ਰੁਪਏ ਦੀ ਮਜ਼ਬੂਤੀ ਅਤੇ ਮੈਕਰੋ-ਆਰਥਿਕ ਸੂਚਕਾਂ ’ਚ ਸੁਧਾਰ ਦੇ ਕਾਰਨ ਚਾਲੂ ਮਹੀਨੇ ਦੇ ਪਿਛਲੇ 6 ਵਪਾਰਕ ਸੈਸ਼ਨਾਂ ਵਿੱਚ ਭਾਰਤੀ ਸ਼ੇਅਰ ਬਾਜ਼ਾਰਾਂ ’ਚ 31,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਇਕ ਵਾਰ ਫਿਰ ਖਰੀਦਦਾਰ ਬਣਨ ਕਾਰਨ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਲਗਭਗ 6 ਫੀਸਦੀ ਸੁਧਰਿਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਨ੍ਹਾਂ ਇਲਾਕਿਆਂ 'ਚ ਸਫ਼ਰ ਹੋਇਆ ਮਹਿੰਗਾ...NHAI ਨੇ ਟੋਲ ਟੈਕਸ 'ਚ ਕੀਤਾ ਭਾਰੀ ਵਾਧਾ
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਇਸ ਤਾਜ਼ਾ ਨਿਵੇਸ਼ ਤੋਂ ਬਾਅਦ ਮਾਰਚ ਮਹੀਨੇ ’ਚ ਐੱਫ. ਪੀ. ਆਈ. ਨਿਕਾਸੀ ਘਟ ਕੇ 3,973 ਕਰੋੜ ਰੁਪਏ ਰਹਿ ਗਈ ਹੈ। ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਫਰਵਰੀ ’ਚ ਸ਼ੇਅਰਾਂ ਤੋਂ 34,574 ਕਰੋੜ ਰੁਪਏ ਤੇ ਜਨਵਰੀ ’ਚ 78,027 ਕਰੋੜ ਰੁਪਏ ਕਢਵਾਏ ਸਨ।
ਇਹ ਵੀ ਪੜ੍ਹੋ : 995 ਰੁਪਏ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਪਾਰ, ਜਾਣੋ ਕੀਮਤੀ ਧਾਤਾਂ ਦੇ ਭਾਅ
ਜੀਓਜੀਤ ਇਨਵੈਸਟਮੈਂਟਸ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇਕੁਮਾਰ ਨੇ ਕਿਹਾ, \"ਅੱਗੇ ਵਧਦੇ ਹੋਏ, ਐੱਫ. ਪੀ. ਆਈ. ਪ੍ਰਵਾਹ ਦਾ ਰੁਝਾਨ ਮੁੱਖ ਤੌਰ ’ਤੇ 2 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਬੀ ਟੈਰਿਫ ’ਤੇ ਨਿਰਭਰ ਕਰੇਗਾ। ਜੇਕਰ ਇਹ ਚਾਰਜ ਜ਼ਿਆਦਾ ਪ੍ਰਤੀਕੂਲ ਨਹੀਂ ਹੁੰਦਾ, ਤਾਂ ਉਨ੍ਹਾਂ ਦਾ ਨਿਵੇਸ਼ ਪ੍ਰਵਾਹ ਜਾਰੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਚਾਰਧਾਮ ਦਰਸ਼ਨਾਂ ਲਈ ਗ੍ਰੀਨ ਅਤੇ ਟ੍ਰਿਪ ਕਾਰਡ ਹੋਏ ਲਾਜ਼ਮੀ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ
ਅੰਕੜਿਆਂ ਮੁਤਾਬਕ ਐੱਫ. ਪੀ. ਆਈ. ਨੇ ਮਾਰਚ ’ਚ ਭਾਰਤੀ ਸ਼ੇਅਰ ਬਾਜ਼ਾਰ ਤੋਂ 3,973 ਕਰੋੜ ਰੁਪਏ ਕੱਢੇ ਹਨ। ਹਾਲਾਂਕਿ, ਪਿਛਲੇ 6 ਵਪਾਰਕ ਸੈਸ਼ਨਾਂ (21 ਮਾਰਚ ਤੋਂ 28 ਮਾਰਚ ਤੱਕ) ’ਚ, ਉਨ੍ਹਾਂ ਨੇ ਸ਼ੇਅਰਾਂ ’ਚ 30,927 ਕਰੋੜ ਰੁਪਏ ਦਾ ਨਿਵੇਸ਼ ਕੀਤਾ।
ਇਹ ਵੀ ਪੜ੍ਹੋ : ATM ਤੋਂ ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, RBI ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧੂ ਚਾਰਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਜਵਾਬੀ ਟੈਰਿਫ ਤੈਅ ਕਰਨਗੇ ‘ਸ਼ੇਅਰ ਬਾਜ਼ਾਰ ਦੀ ਦਿਸ਼ਾ’, FII ਨੇ ਵੀ ਦਿੱਤੇ ਨਰਮੀ ਦੇ ਸੰਕੇਤ
NEXT STORY