ਮੁੰਬਈ (ਭਾਸ਼ਾ) : 1 ਮਈ ਤੋਂ ਏ. ਟੀ. ਐੱਮ. ਤੋਂ ਨਕਦ ਕੱਢਣ ਦੇ ਸ਼ੁਲਕ ’ਚ ਵਾਧਾ ਹੋਣ ਜਾ ਰਿਹਾ ਹੈ। ਵਾਧੂ ਮਾਹਲ ਦੀ ਮੁਫਤ ਲੈਣ-ਦੇਣ ਦੀ ਸੀਮਾ ਪਾਰ ਹੋਣ ’ਤੇ ਪ੍ਰਤੀ ਲੈਣ-ਦੇਣ ’ਤੇ ਵਸੂਲ ਕੀਤੇ ਜਾਣ ਵਾਲੇ ਸ਼ੁਲਕ ’ਚ 2 ਰੁਪਏ ਦੀ ਵਾਧਾ ਕੀਤਾ ਜਾ ਰਿਹਾ ਹੈ। ਇਹ ਨਵਾਂ ਵਾਧਾ ਲਾਗੂ ਹੋਣ ’ਤੇ ਮੁਫਤ ਸੀਮਾ ਖਤਮ ਹੋਣ ’ਤੇ ਹਰ ਲੈਣ-ਦੇਣ ’ਤੇ 23 ਰੁਪਏ ਦਾ ਸ਼ੁਲਕ ਵਸੂਲ ਕੀਤਾ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਮੁਫਤ ਸੀਮਾ ਖਤਮ ਹੋਣ ਤੋਂ ਬਾਅਦ ਚਾਰਜ ’ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਕੋਈ ਵੀ ਗਾਹਕ ਇਕ ਮਹੀਨੇ ’ਚ ਆਪਣੇ ਬੈਂਕ ਦੇ ਏ. ਟੀ. ਐੱਮ. 5 ਮੁਫਤ ਲੈਣ-ਦੇਣ (ਵਿੱਤੀ ਤੇ ਗੈਰ-ਵਿੱਤੀ ਸਮੇਤ) ਕਰ ਸਕਦਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ 2025 ਤੋਂ ਬਦਲਣਗੇ ਲੋਨ ਨਿਯਮ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਮੁਫ਼ਤ ਲੈਣ-ਦੇਣ ਦੀਆਂ ਸੀਮਾਵਾਂ
ਦੂਜੇ ਪਾਸੇ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏ. ਟੀ. ਐੱਮ. ਜੇਕਰ ਤੁਸੀਂ ਵਰਤ ਰਹੇ ਹੋ, ਤਾਂ ਤੁਸੀਂ ਮੈਟਰੋ ਸ਼ਹਿਰਾਂ ’ਚ ਇਕ ਮਹੀਨੇ ’ਚ ਵੱਧ ਤੋਂ ਵੱਧ 3 ਮੁਫਤ ਲੈਣ-ਦੇਣ ਤੇ ਗੈਰ-ਮੈਟਰੋ ਸ਼ਹਿਰਾਂ ’ਚ ਵੱਧ ਤੋਂ ਵੱਧ 5 ਮੁਫਤ ਲੈਣ-ਦੇਣ ਕਰ ਸਕਦੇ ਹੋ। ਮੁਫਤ ਲੈਣ-ਦੇਣ ਦੀ ਸੀਮਾ ਨੂੰ ਪਾਰ ਕਰਨ ਤੋਂ ਬਾਅਦ, ਤੁਹਾਨੂੰ ਹਰੇਕ ਟ੍ਰਾਂਜੈਕਸ਼ਨ ’ਤੇ 23 ਰੁਪਏ ਦਾ ਚਾਰਜ ਦੇਣਾ ਹੋਵੇਗਾ। ਵਰਤਮਾਨ ’ਚ, ਮੁਫਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਬੈਂਕ ਹਰ ਟ੍ਰਾਂਜੈਕਸ਼ਨ ’ਤੇ ਆਪਣੇ ਗਾਹਕਾਂ ਤੋਂ ਵੱਧ ਤੋਂ ਵੱਧ 21 ਰੁਪਏ ਹੀ ਵਸੂਲ ਸਕਦੇ ਹਨ।
ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਝਟਕਾ, ਵਧੀਆਂ ਦੁੱਧ ਦੀਆਂ ਕੀਮਤਾਂ , 4 ਰੁਪਏ ਹੋ ਗਿਆ ਮਹਿੰਗਾ
ਦੱਸ ਦੇਈਏ ਕਿ ਇਹ ਫੈਸਲਾ ਉਨ੍ਹਾਂ ਬੈਂਕ ਗਾਹਕਾਂ ਨੂੰ ਮਹਿੰਗਾ ਪਵੇਗਾ ਜੋ ਮਹੀਨੇ ’ਚ ਕਈ ਵਾਰ ਏ. ਟੀ. ਐੱਮ. ਦੀ ਵਰਤੋਂ ਕਰਕੇ ਨਕਦ ਕੱਢਦੇ ਹਨ ਜਾਂ ਕਿਸੇ ਹੋਰ ਸੇਵਾ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ : SBI Credit Card ਉਪਭੋਗਤਾਵਾਂ ਨੂੰ ਝਟਕਾ, ਰਿਵਾਰਡ ਪੁਆਇੰਟਾਂ 'ਚ ਕਟੌਤੀ, ਨਹੀਂ ਮਿਲਣਗੇ ਵੱਡੇ ਲਾਭ
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ IT ਦਫ਼ਤਰ ਤੇ ਬੈਂਕ, ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਦਾ ਇਕ ਹੋਰ ਝਟਕਾ੍ ! 1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਇਹ ਜ਼ਰੂਰੀ ਦਵਾਈਆਂ
NEXT STORY