ਨਵੀਂ ਦਿੱਲੀ—ਕੋਰੋਨਾ ਵਾਇਰਸ ਦੇ ਮਹਾਮਾਰੀ ਦਾ ਰੂਪ ਲੈਣ ਦੇ ਨਾਲ ਹੀ ਸੰਸਾਰਕ ਮੰਦੀ ਦਾ ਖਦਸ਼ਾ ਵਧ ਗਿਆ ਹੈ। ਇਸ ਤੋਂ ਘਬਰਾਏ ਵਿਦੇਸ਼ੀ ਪੋਰਟਫੋਲੀਆ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਮਾਰਚ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 37,976 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ 2 ਤੋਂ 13 ਮਾਰਚ ਦੌਰਾਨ ਸ਼ੇਅਰਾਂ ਤੋਂ ਸ਼ੁੱਧ ਰੂਪ ਨਾਲ 24,776.36 ਕਰੋੜ ਰੁਪਏ ਅਤੇ ਕਰਜ਼ ਅਤੇ ਬਾਂਡ ਬਾਜ਼ਾਰ ਤੋਂ 13,199.54 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਸਮੀਖਿਆਧੀਨ ਮਿਆਦ 'ਚ ਐੱਫ.ਪੀ.ਆਈ. ਨੇ ਕੁੱਲ ਮਿਲਾ ਕੇ 37,975.90 ਕਰੋੜ ਰੁਪਏ ਕੱਢੇ ਹਨ। ਇਸ ਤੋਂ ਪਹਿਲਾਂ ਸਤੰਬਰ 2019 ਤੋਂ ਲਗਾਤਾਰ ਛੇ ਮਹੀਨੇ ਤੱਕ ਵਿਦੇਸ਼ੀ ਨਿਵੇਸ਼ਕ ਸ਼ੁੱਧ ਲਿਵਾਲ ਰਹੇ ਹਨ। ਮਾਰਨਿੰਗਸਟਾਰ ਇੰਵੈਸਟਮੈਂਟ ਐਡਵਾਈਜ਼ਰ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ ਖੋਜੀ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਦੇ ਚੱਲਦੇ ਇਸ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਸੰਸਾਰਕ ਅਰਥਵਿਵਸਥਾ 'ਚ ਲਗਾਤਾਰ ਜਾਰੀ ਸੁਸਤੀ ਦੀ ਵਜ੍ਹਾ ਨਾਲ ਦੁਨੀਆ ਭਰ 'ਚ ਨਿਵੇਸ਼ਕ ਪ੍ਰਭਾਵਿਤ ਹੋਏ ਹਨ।
ਕੱਲ ਤੋਂ ਬਦਲ ਜਾਣਗੇ ਡੈਬਿਟ ਤੇ 'ਕ੍ਰੈਡਿਟ ਕਾਰਡ' ਲਈ ਇਹ ਨਿਯਮ
NEXT STORY