ਨਵੀਂ ਦਿੱਲੀ—ਭਾਰਤ ਸਰਕਾਰ ਨੇ ਵਿਦੇਸ਼ੀ ਯਾਤਰੀਆਂ ਲਈ ਇਕ ਨਵੀਂ ਈ-ਵੀਜ਼ਾ ਪ੍ਰਣਾਲੀ ਦੀ ਘੋਸ਼ਣਾ ਕੀਤੀ ਹੈ। ਨਵੀਂ ਪ੍ਰਣਾਲੀ ਦੇ ਤਹਿਤ ਸੈਲਾਨੀਆਂ ਦੀ ਗਿਣਤੀ ਦੇ ਆਧਾਰ 'ਤੇ ਵੀਜ਼ਾ ਚਾਰਜ ਲਿਆ ਜਾਵੇਗਾ। ਸੈਲਾਨੀਆਂ ਨੂੰ ਭਾਰਤ ਆਉਣ ਲਈ ਪ੍ਰੋਤਸਾਹਿਤ ਕਰਨ ਲਈ ਸੂਬਾ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਇਕ ਬੈਠਕ ਦੇ ਦੌਰਾਨ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਇਹ ਘੋਸ਼ਣਾ ਕੀਤੀ ਹੈ।

ਪੀਕ ਸੀਜ਼ਨ 'ਚ ਖਰਚ ਕਰਨੇ ਹੋਣਗੇ ਜ਼ਿਆਦਾ ਪੈਸੇ
ਪਟੇਲ ਨੇ ਕਿਹਾ ਕਿ ਪੀਕ ਸੀਜ਼ਨ ਜੁਲਾਈ ਤੋਂ ਮਾਰਚ ਤੱਕ ਜਦੋਂ ਜ਼ਿਆਦਾ ਗਿਣਤੀ 'ਚ ਸੈਲਾਨੀ ਆਉਂਦੇ ਹਨ, ਤਾਂ ਭਾਰਤ 25 ਡਾਲਰ ਡਿਊਟੀ ਦੇ ਨਾਲ 30 ਦਿਨੀਂ ਈ-ਸੈਲਾਨੀ ਵੀਜ਼ਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਲੀਜ਼ ਸੀਜ਼ਨ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਜਦੋਂ ਸੈਲਾਨੀ ਘਟ ਆਉਂਦੇ ਹਨ ਤਾਂ ਭਾਰਤ 10 ਡਾਲਰ ਚਾਰਜ ਦੇ ਨਾਲ 30 ਦਿਨੀਂ ਈ-ਸੈਲਾਨੀ ਵੀਜ਼ਾ ਦੇਵੇਗਾ।

ਗ੍ਰਹਿ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਨਵੀਂ ਵੀਜ਼ਾ ਵਿਵਸਥਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਵਿਦੇਸ਼ ਮੰਤਰਾਲੇ ਲਈ ਵੀ ਇਸ ਨੂੰ ਛੇਤੀ ਮਨਜ਼ੂਰੀ ਦੇਣ ਦੀ ਸੰਭਾਵਨਾ ਹੈ। ਪਟੇਲ ਨੇ ਕਿਹਾ ਕਿ 80 ਡਾਲਰ ਭਾਵ 5,680 ਰੁਪਏ ਦਾ ਨਵਾਂ ਪੰਜ ਸਾਲਾਂ ਈ-ਸੈਲਾਨੀ ਵੀਜ਼ਾ ਅਤੇ 40 ਡਾਲਰ ਭਾਵ ਕਰੀਬ 2,840 ਰੁਪਏ ਦਾ ਇਕ ਸਾਲ ਈ-ਸੈਲਾਨੀ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਪਾਨ, ਸਿੰਗਾਪੁਰ, ਸ਼੍ਰੀਲੰਕਾ ਲਈ ਲੀਨ ਸੀਜ਼ਨ 'ਚ ਈ-ਸੈਲਾਨੀ ਵੀਜ਼ਾ ਦਾ ਚਾਰਜ 30 ਦਿਨ ਲਈ 10 ਡਾਲਰ ਭਾਵ ਕਰੀਬ 716 ਰੁਪਏ ਅਤੇ ਇਕ ਸਾਲ ਅਤੇ ਪੰਜ ਸਾਲ ਲਈ 25 ਡਾਲਰ ਲਗਭਗ 1791 ਰੁਪਏ ਹੋਵੇਗਾ।
ਸੈਮਸੰਗ ਨੂੰ ਮਹਿੰਗੀ ਮੋਬਾਇਲ ਸ਼੍ਰੇਣੀ 'ਚ 65 ਫੀਸਦੀ ਦੀ ਬਜ਼ਾਰ ਹਿੱਸੇਦਾਰੀ ਹਾਸਲ ਕਰਨ ਦੀ ਉਮੀਦ
NEXT STORY