ਮੁੰਬਈ (ਭਾਸ਼ਾ)– ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 22 ਨਵੰਬਰ ਨੂੰ ਖਤਮ ਹਫਤੇ ’ਚ 1.31 ਅਰਬ ਡਾਲਰ ਘਟ ਕੇ 656.58 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਅੰਕੜਿਆਂ ਅਨੁਸਾਰ 22 ਨਵੰਬਰ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਅਹਿਮ ਹਿੱਸਾ ਮੰਨੀਆਂ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 3.04 ਅਰਬ ਡਾਲਰ ਘਟ ਕੇ 566.79 ਅਰਬ ਡਾਲਰ ਰਹੀਆਂ।
ਸਮੀਖਿਆ ਅਧੀਨ ਹਫਤੇ ’ਚ ਸੋਨ ਭੰਡਾਰ ਦਾ ਮੁੱਲ 1.83 ਅਰਬ ਡਾਲਰ ਵਧ ਕੇ 67.57 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 7.9 ਕਰੋੜ ਡਾਲਰ ਘਟ ਕੇ 17.98 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫਤੇ ’ਚ ਆਈ. ਐੱਮ. ਐੱਫ. ਕੋਲ ਭਾਰਤ ਦਾ ਰਾਖਵਾਂ ਭੰਡਾਰ 1.5 ਕਰੋੜ ਡਾਲਰ ਘਟ ਕੇ 4.23 ਅਰਬ ਡਾਲਰ ਰਿਹਾ।
ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਜਾਣੋ 22k ਅਤੇ 24k ਸੋਨੇ ਦੀ ਕੀਮਤ
NEXT STORY