ਬਿਜ਼ਨੈਸ ਡੈਸਕ : ਟੈਸਲਾ ਇੰਕ. ਦੇ ਸਾਬਕਾ ਕਰਮਚਾਰੀਆਂ ਨੇ ਯੂ.ਐੱਸ. ਇਲੈਕਟ੍ਰਿਕ ਕਾਰ ਕੰਪਨੀ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ 'ਸਮੂਹਿਕ ਛਾਂਟੀ' ਕਰਨ ਦੇ ਫੈਸਲੇ 'ਤੇ ਸਵਾਲ ਉਠਾਉਂਦਿਆਂ ਕਰਮਚਾਰੀਆਂ ਨੇ ਟੈਸਲਾ 'ਤੇ ਸੰਘੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਕਿਉਂਕਿ ਕੰਪਨੀ ਨੇ ਨੌਕਰੀਆਂ ਵਿੱਚ ਕਟੌਤੀ ਦੀ ਅਗਾਊਂ ਸੂਚਨਾ ਨਹੀਂ ਦਿੱਤੀ। ਟੈਸਲਾ ਦੇ ਸੀ.ਈ.ਓ. ਐਲੋਨ ਮਸਕ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਰਥਿਕਤਾ ਬਾਰੇ 'ਸੁਪਰ ਬੈਡ ਫੀਲਿੰਗ' ਹੋ ਰਹੀ ਹੈ ਅਤੇ ਇਸੇ ਕਾਰਨ ਇਲੈਕਟ੍ਰਿਕ ਕਾਰ ਨਿਰਮਾਤਾ ਲਗਭਗ 10 ਫ਼ੀਸਦੀ ਨੌਕਰੀਆਂ 'ਚ ਕਟੌਤੀ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਹੋਵੇਗੀ ਰਾਸ਼ਟਰਪਤੀ ਚੋਣ 'ਚ NDA ਦੀ ਉਮੀਦਵਾਰ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਨੇ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਟੈਕਸਾਸ 'ਚ ਐਤਵਾਰ ਦੇਰ ਰਾਤ 2 ਵਰਕਰਾਂ- ਜੌਨ ਲਿੰਚ ਤੇ ਡੈਕਸਟਨ ਹਾਰਟਸਫੀਲਡ ਨੇ ਇਕ ਮੁਕੱਦਮਾ ਦਾਇਰ ਕੀਤਾ- ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕ੍ਰਮਵਾਰ 10 ਤੇ 15 ਜੂਨ ਨੂੰ ਸਪਾਰਕਸ, ਨੇਵਾਡਾ ਵਿੱਚ ਟੈਸਲਾ ਦੇ ਗੀਗਾਫੈਕਟਰੀ ਪਲਾਂਟ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮੁਕੱਦਮੇ ਦੇ ਅਨੁਸਾਰ, ਨੇਵਾਦਾ ਫੈਕਟਰੀ 'ਚ 500 ਤੋਂ ਵੱਧ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਸੇ ਕਾਰਨ ਕਾਮਿਆਂ ਨੇ ਦੋਸ਼ ਲਗਾਇਆ ਕਿ ਕੰਪਨੀ ਵੱਡੇ ਪੱਧਰ 'ਤੇ ਛਾਂਟੀ ਕਰਨ ਦੇ ਆਪਣੇ ਫੈਸਲੇ 'ਤੇ ਸੰਘੀ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀ ਹੈ। ਹਾਲਾਂਕਿ, ਟੈਸਲਾ ਨੇ ਮੁਕੱਦਮੇ ਦਾ ਤੁਰੰਤ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਚੀਨੀ ਪ੍ਰਾਜੈਕਟਾਂ ਨੂੰ ਲੈ ਕੇ ਬੰਗਲਾਦੇਸ਼ ’ਚ ਬਵਾਲ, ਖਤਮ ਹੋ ਰਹੀ ਡ੍ਰੈਗਨ ਦੀ ਸਾਖ
ਦਾਇਰ ਮੁਕੱਦਮੇ ਵਿੱਚ ਟੈਸਲਾ ਦੇ ਸਾਬਕਾ ਕਰਮਚਾਰੀ ਕੰਪਨੀ ਦੇ ਸਾਰੇ ਸਾਬਕਾ ਕਰਮਚਾਰੀਆਂ ਲਈ ਕਲਾਸ ਐਕਸ਼ਨ ਸਥਿਤੀ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨੂੰ ਮਈ ਜਾਂ ਜੂਨ ਵਿੱਚ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬਰਖਾਸਤ ਕਰ ਦਿੱਤਾ ਗਿਆ ਸੀ। ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ 60 ਦਿਨਾਂ ਦੇ ਨੋਟੀਫਿਕੇਸ਼ਨ ਪੀਰੀਅਡ ਦੀ ਤਨਖਾਹ ਅਤੇ ਲਾਭ ਦਿੱਤੇ ਜਾਣ। ਉਸੇ ਸਮੇਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਅਟਾਰਨੀ ਸ਼ੈਨਨ ਲਿਸ-ਰਿਓਰਡਨ ਨੇ ਦੱਸਿਆ ਕਿ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਟੈਸਲਾ ਨੇ ਲੋੜੀਂਦੇ ਨੋਟਿਸ ਦਿੱਤੇ ਬਿਨਾਂ ਇੰਨੇ ਸਾਰੇ ਕਰਮਚਾਰੀਆਂ ਨੂੰ ਛਾਂਟ ਕੇ ਸੰਘੀ ਲੇਬਰ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੈਂਗਸਟਰ ਕਰ ਰਹੇ ਧਮਾਕੇਦਾਰ ਖੁਲਾਸੇ, ਪੜ੍ਹੋ TOP 10
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
2021 ’ਚ ਭਾਰਤ ਨੇ ਰੀਸਾਈਕਲ ਕੀਤਾ 75 ਟਨ ਸੋਨਾ, ਅਮਰੀਕਾ ਤੋਂ ਬਾਅਦ ਚੌਥੇ ਸਥਾਨ ’ਤੇ
NEXT STORY