ਨਵੀਂ ਦਿੱਲੀ—ਵਿੱਤ ਸਾਲ 2018 ਦੀ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਨੂੰ 932 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਨੂੰ 833.5 ਕਰੋੜ ਰੁਪਏ ਦਾ ਇਕਮੁਸ਼ਤ ਘਾਟਾ ਹੋਇਆ ਹੈ। ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਨੂੰ 67.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਵਿੱਤ ਸਾਲ 2018 ਦੀ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਦੀ 3.3 ਫੀਸਦੀ ਘੱਟ 1.086.4 ਕਰੋੜ ਰੁਪਏ ਰਹੀ ਹੈ। ਵਿੱਤ ਸਾਲ 2017 ਦੀ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਦੀ ਆਮਦਨ 1,123.4 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਦਾ ਐਬਿਟਡਾ 79 ਕਰੋੜ ਰੁਪਏ ਤੋਂ ਘੱਟ ਕੇ 12.7 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਫੋਰਟਿਸ ਹੈਲਥ ਦਾ ਐਬਿਟਡਾ ਮਾਰਜਨ 7 ਫੀਸਦੀ ਤੋਂ ਘੱਟ ਕੇ 1.2 ਫੀਸਦੀ ਰਿਹਾ ਹੈ।
ਭਗੌੜੇ ਵਿਜੇ ਮਾਲਿਆ ਦੀ ਚਿੱਠੀ ਦਾ ਸਰਕਾਰ ਨੇ ਦਿੱਤਾ ਜਵਾਬ
NEXT STORY