ਨਵੀਂ ਦਿੱਲੀ - ਤਾਈਵਾਨੀ ਟੈਕਨਾਲੋਜੀ ਕੰਪਨੀ ਫੌਕਸਕਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਯੰਗ ਲਿਊ, ਇੱਕ ਜਾਣੇ-ਪਛਾਣੇ ਉਦਯੋਗਪਤੀ ਹਨ। ਯੰਗ ਲਿਊ ਕੋਲ ਟੈਕਨਾਲੋਜੀ ਦੇ ਖੇਤਰ ਵਿੱਚ 40 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਯੰਗ ਲਿਊ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਪਹਿਲੇ ਵਿਦੇਸ਼ੀ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਦਿੱਤਾ ਗਿਆ ਹੈ। Foxconn ਲਗਭਗ 70 ਪ੍ਰਤੀਸ਼ਤ ਆਈਫੋਨ ਅਸੈਂਬਲ ਕਰਦਾ ਹੈ। ਇਸ ਕੰਪਨੀ ਦਾ ਭਾਰਤ ਵਿੱਚ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ। ਯੰਗ ਲਿਊ ਇਸ ਕੰਪਨੀ ਦੇ ਮੁਖੀ ਹਨ। Foxconn ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕਸ ਨਿਰਮਾਤਾ ਕੰਪਨੀ ਹੈ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਉਤਸ਼ਾਹ : 16 ਸੂਬਿਆਂ ਦੀਆਂ ਝਾਂਕੀਆਂ ਨੇ ਵਧਾਈ ਦੇਸ਼ ਦੀ ਸ਼ਾਨ(ਦੇਖੋ ਤਸਵੀਰਾਂ)
ਸਥਾਪਿਤ ਕੀਤੀਆਂ ਤਿੰਨ ਕੰਪਨੀਆਂ
ਯੰਗ ਲਿਊ ਨੂੰ ਇੱਕ ਮਹਾਨ ਇਨੋਵੇਟਰ ਵਜੋਂ ਜਾਣਿਆ ਜਾਂਦਾ ਹੈ। ਉਸਨੇ ਹੁਣ ਤੱਕ 3 ਕੰਪਨੀਆਂ ਸਥਾਪਿਤ ਕੀਤੀਆਂ ਹਨ। 1988 ਵਿੱਚ, ਉਸਨੇ ਯੰਗ ਮਾਈਕ੍ਰੋ ਸਿਸਟਮ ਦੀ ਸਥਾਪਨਾ ਕੀਤੀ। ਇਹ ਕੰਪਨੀ ਮਦਰਬੋਰਡ ਬਣਾਉਂਦੀ ਹੈ। ਇਸ ਤੋਂ ਬਾਅਦ ਸਾਲ 1995 ਵਿੱਚ ਆਈਸੀ ਡਿਜ਼ਾਈਨ ਕੰਪਨੀ ਦੀ ਸਥਾਪਨਾ ਕੀਤੀ ਗਈ। ਇਹ ਕੰਪਨੀ ਪੀਸੀ ਚਿੱਪਸੈੱਟਾਂ ਲਈ ਆਈ.ਸੀ. ਡਿਜ਼ਾਈਨ ਕਰਦੀ ਹੈ। ਸਾਲ 1997 ਵਿੱਚ ITE ਤਕਨਾਲੋਜੀ ਨਾਮ ਦੀ ਇੱਕ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ
Foxconn ਕਰ ਰਹੀ ਕਾਰੋਬਾਰ ਦਾ ਵਿਸਥਾਰ
Foxconn ਭਾਰਤ ਵਿੱਚ ਤੇਜ਼ੀ ਨਾਲ ਆਪਣਾ ਕਾਰੋਬਾਰ ਵਧਾ ਰਿਹਾ ਹੈ। ਕੰਪਨੀ ਨੂੰ ਦਸੰਬਰ ਮਹੀਨੇ ਵਿੱਚ ਭਾਰਤ ਵਿੱਚ ਇੱਕ ਬਿਲੀਅਨ ਡਾਲਰ ਦੀ ਵਾਧੂ ਫੰਡਿੰਗ ਲਈ ਮਨਜ਼ੂਰੀ ਮਿਲੀ ਸੀ। ਇਸ ਨਾਲ ਭਾਰਤ 'ਚ ਇਕ ਨਵੀਂ ਫੈਕਟਰੀ ਖੁੱਲ੍ਹ ਜਾਵੇਗੀ, ਜਿੱਥੇ ਸਿਰਫ ਐਪਲ ਦੇ ਉਤਪਾਦ ਹੀ ਬਣਾਏ ਜਾਣਗੇ। ਕੋਵਿਡ ਤੋਂ ਬਾਅਦ, ਕੰਪਨੀ ਚੀਨ ਤੋਂ ਇਲਾਵਾ ਭਾਰਤ ਵਿੱਚ ਆਪਣੇ ਸੰਚਾਲਨ ਦਾ ਵਿਸਥਾਰ ਕਰ ਰਹੀ ਹੈ। ਸਾਲ 2023 ਵਿੱਚ, ਕੰਪਨੀ ਨੇ ਦੱਖਣੀ ਭਾਰਤ ਵਿੱਚ ਤੇਜ਼ੀ ਨਾਲ ਆਪਣੇ ਕਾਰੋਬਾਰ ਦਾ ਵਿਸਤਾਰ ਕੀਤਾ ਹੈ। ਕੰਪਨੀ ਦੀ ਯੋਜਨਾ ਅਪ੍ਰੈਲ 2024 ਤੱਕ ਭਾਰਤ 'ਚ iPhones ਬਣਾਉਣ ਦੀ ਹੈ।
ਚੀਨ ਨਾਲ ਵਧਿਆ ਤਣਾਅ
ਫੌਕਸਕਾਨ ਦੁਨੀਆ ਦੀ ਸਭ ਤੋਂ ਵੱਡੀ ਕੰਟਰੈਕਟ ਮੈਨੂਫੈਕਚਰਿੰਗ ਕੰਪਨੀ ਹੈ। ਕੋਰੋਨਾ ਅਤੇ ਚੀਨ ਨਾਲ ਤਣਾਅ ਤੋਂ ਬਾਅਦ ਫਾਕਸਕਾਨ ਚੀਨ ਤੋਂ ਬਾਹਰ ਵੀ ਉਤਪਾਦਨ ਕਰ ਰਹੀ ਹੈ। ਪਿਛਲੇ ਸਾਲ ਉਨ੍ਹਾਂ ਕਿਹਾ ਸੀ ਕਿ ਭਾਰਤ ਵਿੱਚ ਸੁਧਾਰਾਂ ਅਤੇ ਨੀਤੀਆਂ ਨੇ ਇਲੈਕਟ੍ਰੋਨਿਕਸ ਨਿਰਮਾਣ ਲਈ ਵੱਡੇ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਸੀ, "ਭਾਰਤ ਭਵਿੱਖ ਵਿੱਚ ਨਿਰਮਾਣ ਲਈ ਬਹੁਤ ਮਹੱਤਵਪੂਰਨ ਦੇਸ਼ ਹੋਵੇਗਾ।" ਤੁਹਾਨੂੰ ਦੱਸ ਦੇਈਏ ਕਿ ਪਦਮ ਭੂਸ਼ਣ ਭਾਰਤ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ। ਇਹ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਤਾ ਜਾਂਦਾ ਹੈ। ਇਸ ਸਾਲ 132 ਲੋਕਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Republic Day ਮੌਕੇ ਬੁੱਕ ਕਰੋ ਸਸਤੀਆਂ ਹਵਾਈ ਟਿਕਟਾਂ , Air India ਐਕਸਪ੍ਰੈਸ ਲੈ ਕੇ ਆਈ ਇਹ ਆਫ਼ਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰੀਬ 400 ਕਰਮਚਾਰੀਆਂ ਦੀ ਨੌਕਰੀ 'ਚ ਕਟੌਤੀ ਕਰਨ ਦੀ ਤਿਆਰੀ 'ਚ Swiggy
NEXT STORY