ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਘਰੇਲੂ ਪੂੰਜੀ ਬਾਜ਼ਾਰਾਂ 12,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਸਰਕਾਰ ਦੇ ਆਰਥਿਕ ਸੁਧਾਰਾਂ ਨਾਲ ਬਾਜ਼ਾਰ ਧਾਰਨਾ 'ਚ ਸੁਧਾਰ ਹੋਇਆ ਹੈ। ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਐੱਫ.ਪੀ.ਆਈ. ਨੇ 1-9 ਨਵੰਬਰ ਦੌਰਾਨ ਸ਼ੇਅਰਾਂ 'ਚ ਸ਼ੁੱਧ ਰੂਪ ਨਾਲ 4,433.8 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ। ਉੱਧਰ ਕਰਜ਼ ਜਾਂ ਬਾਂਡ ਬਾਜ਼ਾਰ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 5,673.87 ਕਰੋੜ ਰੁਪਏ ਰਿਹਾ। ਇਸ ਤਰ੍ਹਾਂ ਘਰੇਲੂ ਪੂੰਜੀ ਬਾਜ਼ਾਰਾਂ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 12,107.67 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਦੋ ਮਹੀਨੇ 'ਚ ਵੀ ਐੱਫ.ਪੀ.ਆਈ.ਦਾ ਪੂੰਜੀ ਬਾਜ਼ਾਰਾਂ 'ਚ ਨਿਵੇਸ਼ 12,107.67 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਦੋ ਮਹੀਨੇ 'ਚ ਐੱਫ.ਪੀ.ਆਈ. ਦਾ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਨਿਵੇਸ਼ ਕੀਤਾ ਸੀ। ਅਕਤੂਬਰ 'ਚ ਐੱਫ.ਪੀ.ਆਈ. ਦਾ ਸ਼ੁੱਧ ਨਿਵੇਸ਼ 16,464.6 ਕਰੋੜ ਰੁਪਏ ਅਤੇ ਸਤੰਬਰ 'ਚ 6,557.8 ਕਰੋੜ ਰੁਪਏ ਰਿਹਾ ਸੀ। ਸੈਮਕੋ ਸਕਿਓਰਟੀਜ਼ ਦੇ ਰਿਸਰਚ ਮੁਖੀ ਉਮੇਸ਼ ਮਹਿਤਾ ਨੇ ਕਿਹਾ ਕਿ ਐੱਫ.ਪੀ.ਆਈ. ਨੇ ਖੁੱਲ੍ਹੇ ਦਿਲ ਨਾਲ ਖਰੀਦਾਰੀ ਨਹੀਂ ਕੀਤੀ। ਉਨ੍ਹਾਂ ਨੇ ਹਫਤਾਵਾਰ ਦੇ ਦੌਰਾਨ ਪ੍ਰਤੀਦਿਨ ਔਸਤਨ 550 ਕਰੋੜ ਰੁਪਏ ਦੀ ਲਿਵਾਲੀ ਕੀਤੀ।
H-1B ਵੀਜ਼ਾਧਾਰਕਾਂ ਲਈ ਖੁਸ਼ਖਬਰੀ, ਅਮਰੀਕੀ ਅਦਾਲਤ ਨੇ ਲਿਆ ਇਹ ਫੈਸਲਾ
NEXT STORY