ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈਜ਼.) ਨੇ ਚਾਲੂ ਵਿੱਤੀ ਸਾਲ ਵਿਚ ਭਾਰਤੀ ਪੂੰਜੀ ਬਾਜ਼ਾਰਾਂ ਵਿਚੋਂ 6,105 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ।
ਵਿਦੇਸ਼ੀ ਨਿਵੇਸ਼ਕ ਮਹਾਮਾਰੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਲਾਬੰਦੀ ਕਾਰਨ ਭਾਰਤੀ ਬਾਜ਼ਾਰਾਂ ਵਿਚੋਂ ਨਿਕਾਸੀ ਕਰ ਰਹੇ ਹਨ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈਜ਼. ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਇਕੁਇਟੀਜ਼ ਵਿਚੋਂ 6,707 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ। ਇਸ ਮਿਆਦ ਦੌਰਾਨ, ਉਨ੍ਹਾਂ ਨੇ ਕਰਜ਼ੇ ਜਾਂ ਬਾਂਡ ਮਾਰਕੀਟ ਵਿਚ ਸ਼ੁੱਧ 602 ਕਰੋੜ ਰੁਪਏ ਪਾਏ। ਇਸ ਤਰ੍ਹਾਂ ਉਨ੍ਹਾਂ ਦੀ ਸ਼ੁੱਧ ਨਿਕਾਸੀ 6,105 ਕਰੋੜ ਰੁਪਏ ਰਹੀ ਹੈ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਵਿੱਤੀ ਸਾਲ ਵਿਚ ਜੂਨ ਨੂੰ ਛੱਡ ਕੇ ਬਾਕੀ ਸਾਰੇ ਮਹੀਨਿਆਂ ਵਿਚ ਨਿਕਾਸੀ ਕੀਤੀ। ਜੂਨ ਵਿਚ ਉਨ੍ਹਾ ਨੇ 13,269 ਕਰੋੜ ਰੁਪਏ ਨਿਵੇਸ਼ ਕੀਤੇ। ਅਪ੍ਰੈਲ ਵਿਚ ਐੱਫ. ਪੀ. ਆਈਜ਼. ਨੇ 9,435 ਕਰੋੜ ਰੁਪਏ ਕੱਢੇ ਸਨ। ਮਈ ਵਿਚ ਉਨ੍ਹਾਂ ਨੇ 2,666 ਕਰੋੜ ਰੁਪਏ ਅਤੇ ਜੁਲਾਈ ਵਿਚ 7,273 ਕਰੋੜ ਰੁਪਏ ਦੀ ਨਿਕਾਸੀ ਕੀਤੀ। ਐਲਕੇਪੀ ਸਕਿਓਰਿਟੀਜ਼ ਦੇ ਰਿਸਰਚ ਮੁਖੀ ਐੱਸ. ਰੰਗਨਾਥਨ ਨੇ ਕਿਹਾ, "ਪਹਿਲੇ ਚਾਰ ਮਹੀਨਿਆਂ ਦੌਰਾਨ ਉਤਸ਼ਾਹਜਨਕ ਗੱਲ ਇਹ ਹੈ ਕਿ ਦੇਸ਼ ਵਿਚ ਨਵੇਂ ਨਿਵੇਸ਼ਕਾਂ ਦੀ ਰਜਿਸਟਰੇਸ਼ਨ ਸਾਲ ਦਰ ਸਾਲ ਦੇ ਆਧਾਰ ਤੇ 2.5 ਗੁਣਾ ਵਧੀ ਹੈ।" ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਹਿਮਾਂਸ਼ੂ ਸ੍ਰੀਵਾਸਤਵ ਨੇ ਕਿਹਾ, “ਸਥਾਨਕ ਤੌਰ ’ਤੇ ਲਾਗੂ ਕੀਤੀ ਤਾਲਾਬੰਦੀ ਵਿਚ ਜੂਨ ਤੋਂ ਸ਼ੁਰੂ ਹੋਈ। ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਨਿਰੰਤਰ ਕਮੀ ਨੇ ਨਿਵੇਸ਼ਕਾਂ ਦੀਆਂ ਭਾਵਨਾਵਾਂ ਵਿਚ ਸੁਧਾਰ ਕੀਤਾ ਹੈ। ਇਹ ਰੁਖ਼ ਜੁਲਾਈ ਵਿਚ ਵੀ ਜਾਰੀ ਰਿਹਾ।"
ਇਲੈਕਟ੍ਰਿਕ ਟੂ-ਵ੍ਹੀਲਰਾਂ ਲਈ ਭਾਰਤ 'ਚ ਇਕ ਹੋਰ ਨਿਰਮਾਣ ਪਲਾਂਟ ਲਾਏਗੀ ਪ੍ਰਿਵੇਲ
NEXT STORY