ਨਵੀਂ ਦਿੱਲੀ— ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ 'ਚ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਤੰਬਰ ਦੇ ਪਹਿਲੇ ਦੋ ਹਫਤਿਆਂ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰਾਂ 'ਚ 1,841 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਹੈ।
ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ 3 ਸਤੰਬਰ ਤੋਂ 13 ਸਤੰਬਰ ਤਕ ਇਕੁਇਟੀ 'ਚੋਂ 2,031.02 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਤੇ ਇਸ ਦੌਰਾਨ ਉਨ੍ਹਾਂ ਨੇ 3,872.19 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਸਤੰਬਰ 'ਚ ਹੁਣ ਤਕ ਐੱਫ. ਪੀ. ਆਈ. ਦੀ ਸ਼ੁੱਧ ਖਰੀਦਦਾਰੀ 1,841.17 ਕਰੋੜ ਰੁਪਏ ਰਹੀ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਯੂ. ਐੱਸ.-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਖਿੱਚੋਤਾਣ ਘੱਟ ਹੋਣ ਨਾਲ ਗਲੋਬਲ ਨਿਵੇਸ਼ਕਾਂ ਦੀ ਧਾਰਨਾ ਮਜਬੂਤ ਹੋਈ ਹੈ। ਇਸ ਤੋਂ ਪਹਿਲਾਂ ਅਗਸਤ 'ਚ ਐੱਫ. ਪੀ. ਆਈ. ਨੇ 5,920 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਜੁਲਾਈ 'ਚ ਵਿਦੇਸ਼ੀ ਨਿਵੇਸ਼ਕਾਂ ਨੇ 2,985.88 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਸੀ। ਬਜਟ 'ਚ ਸੁਪਰ ਰਿਚ ਸਰਚਾਰਜ ਦੀ ਘੋਸ਼ਣਾ ਹੋਣ ਤੋਂ ਪਹਿਲਾਂ ਲਗਾਤਾਰ ਪੰਜ ਮਹੀਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਧ ਖਰੀਦਦਾਰ ਰਹੇ ਸਨ। ਜੂਨ ਦੌਰਾਨ ਐੱਫ. ਪੀ. ਆਈ. ਨੇ 10,384 ਕਰੋੜ, ਮਈ 'ਚ 9,031 ਕਰੋੜ, ਅਪ੍ਰੈਲ 'ਚ 16,093 ਕਰੋੜ, ਮਾਰਚ 'ਚ 45,981 ਕਰੋੜ ਰੁਪਏ ਤੇ ਫਰਵਰੀ 'ਚ 11,182 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ ਸੀ।
ਸੋਨਾ 1200 ਰੁਪਏ ਟੁੱਟਿਆ, ਚਾਂਦੀ 2050 ਰੁਪਏ ਫਿੱਕੀ ਪਈ
NEXT STORY