ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਅਤੇ ਨਵੇਂ ਡਿਜੀਟਲ ਸੰਚਾਲਨ ਦੇ ਮੱਦੇਨਜ਼ਰ ਬੈਂਕ ਅਤੇ ਵਿੱਤੀ ਸੰਸਥਾਨ ਧੋਖਾਦੇਹੀ ਦੀਆਂ ਵਧਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਜੂਝ ਰਹੇ ਹਨ ਅਤੇ ਇਹ ਰੁਝਾਣ ਜਾਰੀ ਰਹਿਣ ਦੀ ਸੰਭਾਵਨਾ ਹੈ। ਡੇਲਾਈਟ ਇੰਡੀਆ ਦੇ ਇਕ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਗਈ ਹੈ।
ਡੇਲਾਇਟ ਟਚ ਤੋਹਮਾਤਸੁ ਇੰਡੀਆ ਐੱਲ. ਐੱਲ. ਪੀ. ਨੇ ਕਿਹਾ ਕਿ ਅਗਲੇ 2 ਸਾਲਾਂ ’ਚ ਧੋਖਾਦੇਹੀ ਦੀਆਂ ਘਟਨਾਵਾਂ ’ਚ ਵਾਧੇ ਲਈ ਜਿਨ੍ਹਾਂ ਪ੍ਰਮੁੱਖ ਕਾਰਨਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ’ਚ ਵੱਡੇ ਪੱਧਰ ’ਤੇ ਕਾਰਜ ਸਥਾਨ ਨੇ ਵੱਖ ਬੈਠ ਕੇ ਕੰਮ ਕਰਨਾ, ਗਾਹਕਾਂ ਵੱਲੋਂ ਸ਼ਾਖਾ ਤੋਂ ਇਲਾਵਾ ਬੈਂਕਿੰਗ ਮਾਧਿਅਮਾਂ ਦੀ ਵਧਦੀ ਵਰਤੋਂ ਅਤੇ ਫਾਰੈਂਸਿਕ ਵਿਸ਼ਲੇਸ਼ਣ ਸਾਧਨਾਂ ਦੀ ਸੀਮਿਤ ਉਪਲਬਧਤਾ ਸ਼ਾਮਲ ਹੈ। ਡੇਲਾਈਟ ਨੇ ਕਿਹਾ ਕਿ ਸਰਵੇਖਣ ’ਚ ਉਸ ਨੇ ਭਾਰਤ ’ਚ ਸਥਿਤ ਵੱਖ-ਵੱਖ ਵਿੱਤੀ ਸੰਸਥਾਨਾਂ ਦੇ 70 ਉੱਚ ਅਧਿਕਾਰੀਆਂ ਦੀ ਰਾਏ ਲਈ, ਜੋ ਜੋਖਮ ਪ੍ਰਬੰਧਨ, ਲੇਖਾ ਪ੍ਰੀਖਣ, ਜਾਇਦਾਦ ਦੀ ਵਸੂਲੀ ਵਰਗੇ ਕੰਮਾਂ ਲਈ ਜ਼ਿੰਮੇਵਾਰ ਹਨ।
ਪਰਸਨਲ ਲੋਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਹ ਦੋ ਬੈਂਕਾਂ ਦੇ ਰਹੀਆਂ ਨੇ ਸਭ ਤੋਂ ਸਸਤਾ ਕਰਜ਼ਾ
NEXT STORY