ਮੁੰਬਈ- ਫ੍ਰਾਂਸਿਸੀ ਬ੍ਰੋਕਰੇਜ ਫਰਮ ਬੀ.ਐੱਨ.ਪੀ. ਪਰਿਬਾ ਦਾ ਮੰਨਣਾ ਹੈ ਕਿ ਮੁੱਲਾਂਕਣ 'ਤੇ ਦਬਾਅ ਹੋਣ ਦੇ ਬਾਵਜੂਦ ਬੀ.ਐੱਸ. ਸੈਂਸੈਕਸ ਸਾਲ 2022 'ਚ ਚੜੇਗਾ ਅਤੇ ਅਗਲੇ ਸਾਲ ਦੇ ਅੰਤ ਇਸ ਦੇ 62,000 ਅੰਕ ਤੱਕ ਪਹੁੰਚਣ ਦੀ ਉਮੀਦ ਹੈ। ਬ੍ਰੋਕਰੇਜ ਫਰਮ ਨੇ ਸਾਲ 2022 'ਚ ਬੀ.ਐੱਸ.ਈ. ਦੇ ਬਾਰੇ 'ਚ ਆਪਣਾ ਪਰਿਦ੍ਰਿਸ਼ ਜਾਰੀ ਕਰਦੇ ਹੋਏ ਕਿਹਾ ਕਿ ਮੱਧ ਸਮੇਂ 'ਚ ਮਜ਼ਬੂਤ ਵਾਧਾ ਮੁੜ ਅਨੁਮਾਨਾਂ ਨਾਲ ਮੁਲਾਂਕਣ ਨੂੰ ਸਮਰਥਨ ਮਿਲਣਾ ਚਾਹੀਦਾ। ਮੈਕਰੋ-ਆਰਥਿਕ ਪੈਮਾਨਿਆਂ ਦੀ ਸਥਿਰਤਾ ਨਾਲ ਖਪਤ ਅਤੇ ਨਿਵੇਸ਼ ਵਧਾਉਣਾ ਚਾਹੀਦਾ। ਦਰਅਸਲ ਬਾਜ਼ਾਰ ਦੇ ਮੁੱਲਾਂਕਣ ਨੂੰ ਲੈ ਕੇ ਬ੍ਰੋਕਰੇਜ ਫਰਮਾਂ ਦੇ ਵਿਚਾਲੇ ਮਤਭੇਦ ਦੇਖੇ ਜਾ ਰਹੇ ਹਨ।
ਕੁਝ ਵਿਸ਼ਲੇਸ਼ਕਾਂ ਦੇ ਮੰਨਣਾ ਹੈ ਕਿ ਬਾਜ਼ਾਰ 'ਚ ਅਜੇ ਹੋਰ ਉਪਰ ਜਡਾਣ ਦੀ ਗੁੰਜਾਇਸ਼ ਹੈ ਜਦੋਂਕਿ ਕੁਝ ਵਿਸ਼ਲੇਸਕ ਇਸ ਨੂੰ ਲੈ ਕੇ ਸ਼ੱਕੀ ਹਨ। ਬੀ.ਐੱਨ.ਪੀ. ਪਰਿਬਾ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਏਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਤੇਜ਼ ਵਾਧੇ ਅਤੇ ਆਵਾਜਾਈ ਬਹਾਲ ਹੋਣ ਦੇ ਨਾਲ ਰੁਜ਼ਗਾਰ ਦੇ ਕੋਵਿਡ-ਪਹਿਲੇ ਪੱਧਰ 'ਤੇ ਪਹੁੰਚਣ ਨਾਲ ਖਪਤ 'ਚ ਖਾਸੀ ਤੇਜ਼ੀ ਆਉਣ ਦੀ ਸੰਭਾਵਨਾ ਬਣਦੀ ਹੈ।
ਹਾਲਾਂਕਿ ਕੰਪਨੀਆਂ ਦੇ ਸਮਰੱਥਾ 'ਚ ਵਾਧੇ ਦਾ ਨਤੀਜਾ ਨਿਵੇਸ਼ ਵਾਧੇ 'ਚ ਨਿਕਲਣ ਨੂੰ ਲੈ ਕੇ ਸ਼ੱਕੀ ਬਣੀ ਹੋਈ ਹੈ। ਵਿਸ਼ਲੇਸ਼ਕਾਂ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਨੂੰ ਵੀ ਲੈ ਕੇ ਸ਼ੱਕ ਜਤਾਇਆ ਹੈ। ਹਾਲਾਂਕਿ ਕੱਚੇ ਤੇਲ 'ਚ ਆਏ ਸੁਧਾਰ ਅਤੇ ਮਜ਼ਬੂਤੀ ਵਿਦੇਸ਼ੀ ਮੁਦਰਾ ਭੰਡਾਰ ਨਾਲ ਸਮਰਥਨ ਮਿਲੇਗਾ।
ਅਡਾਨੀ ਗ੍ਰੀਨ ਐਨਰਜੀ ਨੇ ਨਵੀਨਕਰਨੀ ਊਰਜਾ ਦੀ ਸਪਲਾਈ ਲਈ SECI ਨਾਲ ਕੀਤਾ ਕਰਾਰ
NEXT STORY