ਵਾਸ਼ਿੰਗਟਨ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤੀ ਅਰਥਵਿਵਸਥਾ ਦੀ ਬੁਨਿਆਦ ਨੂੰ ਮਜ਼ਬੂਤ ਦੱਸਦੇ ਹੋਏ ਕਿਹਾ ਹੈ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਦੇ ਬਾਵਜੂਦ ਭਾਰਤੀ ਰੁਪਏ ’ਚ ਸਥਿਰਤਾ ਬਣੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੁਨੀਆ ਦੇ ਹੋਰ ਹਿੱਸਿਆਂ ਦੀ ਤੁਲਨਾ ’ਚ ਭਾਰਤ ਵਿਚ ਮਹਿੰਗਾਈ ਘੱਟ ਹੈ ਅਤੇ ਮੌਜੂਦਾ ਪੱਧਰ ’ਤੇ ਉਸ ਨਾਲ ਨਿਪਟਿਆ ਜਾ ਸਕਦਾ ਹੈ।
ਸੀਤਾਰਮਨ ਨੇ ਇੱਥੇ ਗੱਲਬਾਤ ’ਚ ਕਿਹਾ,‘‘ਭਾਰਤੀ ਅਰਥਵਿਵਸਥਾ ਦੀ ਬੁਨਿਆਦ ਚੰਗੀ ਹੈ, ਵਿਆਪਕ ਆਰਥਿਕ ਬੁਨਿਆਦ ਵੀ ਚੰਗੀ ਹੈ। ਵਿਦੇਸ਼ੀ ਕਰੰਸੀ ਭੰਡਾਰ ਚੰਗਾ ਹੈ। ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਮਹਿੰਗਾਈ ਵੀ ਇਸ ਪੱਧਰ ’ਤੇ ਹੈ, ਜਿੱਥੇ ਉਸ ਨਾਲ ਨਜਿੱਠਣਾ ਸੰਭਵ ਹੈ।’’ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਹਿੰਗਾਈ 6 ਫੀਸਦੀ ਹੇਠਾਂ ਆ ਜਾਵੇ, ਇਸ ਲਈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ। ਸੀਤਾਰਮਨ ਨੇ ਦਹਾਈ ਅੰਕ ਦੀ ਮਹਿੰਗਾਈ ਵਾਲੇ ਤੁਰਕੀ ਵਰਗੇ ਕਈ ਦੇਸ਼ਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਦੂਜੇ ਦੇਸ਼ ਬਾਹਰੀ ਕਾਰਕਾਂ ਨਾਲ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ,‘‘ਬਾਕੀ ਦੀ ਦੁਨੀਆ ਦੀ ਤੁਲਨਾ ’ਚ ਆਪਣੀ ਸਥਿਤੀ ਨੂੰ ਲੈ ਕੇ ਸਾਨੂੰ ਸਰਗਰਮ ਰਹਿਣਾ ਹੋਵੇਗਾ। ਮੈਂ ਵਿੱਤੀ ਘਾਟੇ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਹਾਂ।’’
ਭਾਰਤੀ ਰੁਪਏ ਦਾ ਪ੍ਰਦਰਸ਼ਨ ਬਿਹਤਰ
ਰੁਪਏ ਦੀ ਫਿਸਲਣ ਨਾਲ ਜੁੜੇ ਇਕ ਸਵਾਲ ਦੇ ਜਵਾਬ ’ਚ ਸੀਤਾਰਮਨ ਨੇ ਕਿਹਾ ਕਿ ਡਾਲਰ ਦੀ ਮਜ਼ਬੂਤੀ ਜੀ ਵਜ੍ਹਾ ਨਾਲ ਅਹਿਜਾ ਹੋ ਰਿਹਾ ਹੈ। ਉਨ੍ਹਾਂ ਕਿਹਾ,‘‘ਮਜ਼ਬੂਤ ਹੁੰਦੇ ਡਾਲਰ ਦੇ ਸਾਹਮਣੇ ਹੋਰ ਕਰੰਸੀਆਂ ਦਾ ਪ੍ਰਦਰਸ਼ਨ ਵੀ ਖਰਾਬ ਰਿਹਾ ਹੈ ਪਰ ਮੇਰਾ ਖਿਆਲ ਹੈ ਕਿ ਹੋਰ ਉਭਰਦੇ ਬਾਜ਼ਾਰਾਂ ਦੀਆਂ ਕਰੰਸੀਆਂ ਦੇ ਮੁਕਾਬਲੇ ’ਚ ਭਾਰਤੀ ਰੁਪਏ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।’’ ਵਿੱਤ ਮੰਤਰੀ ਨੇ ਵਧਦੇ ਵਪਾਰ ਘਾਟੇ ਦੇ ਮੁੱਦੇ ’ਤੇ ਕਿਹਾ,‘‘ਇਸ ਦਾ ਮਤਲਬ ਹੈ ਕਿ ਅਸੀਂ ਬਰਾਮਦ ਦੀ ਤੁਲਨਾ ’ਚ ਜ਼ਿਆਦਾ ਦਰਾਮਦ ਕਰ ਰਹੇ ਹਾਂ। ਅਸੀਂ ਇਹ ਵੀ ਦੇਖ ਰਹੇ ਹਾਂ ਿਕ ਇਹ ਅਨੁਪਾਤਹੀਨ ਵਾਧਾ ਕੀ ਕਿਸੇ ਇਕ ਦੇਸ਼ ਦੇ ਮਾਮਲੇ ’ਚ ਹੋ ਰਿਹਾ ਹੈ।’’ ਉਨ੍ਹਾਂ ਦਾ ਇਸ਼ਾਰਾ ਅਸਲ ’ਚ ਚੀਨ ਦੇ ਲਿਹਾਜ਼ ਨਾਲ ਵਪਾਰ ਘਾਟਾ ਵਧ ਕੇ 87 ਅਰਬ ਡਾਲਰ ਹੋਣ ਵੱਲ ਸੀ। ਵਣਜ ਮੰਤਰਾਲਾ ਦੇ ਅੰਕੜੇ ਦੱਸਦੇ ਹਨ ਕਿ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 2021-22 ’ਚ ਵੱਧ ਗਿਆ ਸੀ ਅਤੇ ਇਹ ਅੰਤਰ 2022-23 ’ਚ ਵੀ ਵਧਣਾ ਜਾਰੀ ਰਿਹਾ। 2021-22 ’ਚ ਵਪਾਰ ਘਾਟਾ 72.9 ਅਰਬ ਡਾਲਰ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੁਲਨਾ ’ਚ 29 ਅਰਬ ਵੱਧ ਹੈ। 2020-21 ’ਚ ਵਪਾਰ ਘਾਟਾ 48.6 ਅਰਬ ਡਾਲਰ ਸੀ।
‘ਸਪੈਮਿੰਗ’ ਖਿਲਾਫ ਕਾਰਵਾਈ ਕਰ ਰਿਹਾ ਭਾਰਤ
ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸਪੈਮਿੰਗ ਅਤੇ ਗੁਪਤ ਡਾਟਾ ’ਚ ਸਨ੍ਹ ਲਾਉਣ ਵਰਗੀਆਂ ਗਤੀਵਿਧੀਆਂ ਖਿਲਾਫ ਕਾਰਵਾਈ ਕਰ ਰਹੀ ਹੈ, ਜਿਸ ਵਿਚ ਬੈਂਕਿੰਗ ਖੇਤਰ ’ਤੇ ਖਾਸ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਰਾਣੇ ਡਾਟਾ ਸੁਰੱਖਿਆ ਬਿੱਲ ਨੂੰ ਵਾਪਸ ਲੈ ਲਿਆ ਹੈ ਅਤੇ ਨਵਾਂ ਬਿੱਲ ਜਲਦ ਹੀ ਆਉਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਸਪੈਮਿੰਗ ਅਤੇ ਅਣਚਾਹੀ ਕਾਲ ਅਤੇ ਸੰਦੇਸ਼ਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ਗੈਸ ਬਹੁਤ ਮਹਿੰਗੀ ਹੋਣ ਕਾਰਨ ਕੋਲੇ ਦੀ ਫਿਰ ਹੋਣ ਵਾਲੀ ਹੈ ਵਾਪਸੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਗਲੋਬਲ ਊਰਜਾ ਸੰਕਟ ਦਰਮਿਆਨ ਗੈਸ ਬਹੁਤ ਮਹਿੰਗੀ ਹੋਣ ਕਾਰਨ ਕੋਲਾ ਇਕ ਵਾਰ ਫਿਰ ਵਾਪਸੀ ਕਰਨ ਜਾ ਰਿਹਾ ਹੈ। ਸੀਤਾਰਮਨ ਨੇ ਕਿਹਾ ਕਿ ਪੱਛਮੀ ਦੁਨੀਆ ਦੇ ਦੇਸ਼ ਫਿਰ ਤੋਂ ਕੋਲੇ ਵੱਲ ਵਧ ਰਹੇ ਹਨ। ਆਸਟ੍ਰੀਆ ਪਹਿਲਾਂ ਹੀ ਇਹ ਕਹਿ ਚੁੱਕਾ ਹੈ ਅਤੇ
ਅੱਜ ਉਹ ਕੋਲੇ ਵੱਲ ਮੁੜ ਰਹੇ ਹਨ।
ਕ੍ਰਿਪਟੋਕਰੰਸੀ ਦੀ ਰੈਗੂਲੇਟਰੀ ਢਾਂਚੇ ਦੀ ਦਿਸ਼ਾ ’ਚ ਕੋਸ਼ਿਸ਼ ਕਰੇਗਾ ਭਾਰਤ
ਉਨ੍ਹਾਂ ਕਿਹਾ ਕਿ ਭਾਰਤ ਅਗਲੇ ਸਾਲ ਜੀ20 ਦੀ ਆਪਣੀ ਪ੍ਰਧਾਨਗੀ ਦੌਰਾਨ ਕ੍ਰਿਪਟੋਕਰੰਸੀ ਲਈ ਮਾਪਦੰਡ ਸੰਚਾਲਨ ਪ੍ਰਕਿਰਿਆਵਾਂ (ਐੱਸ. ਓ. ਪੀ.) ਵਿਕਸਿਤ ਕਰਨ ਦਾ ਟੀਚਾ ਲੈ ਕੇ ਚੱਲ ਰਹੀ ਹੈ। ਉਨ੍ਹਾਂ ਕੇਂਦਰਿਤ ਕੀਤਾ ਕਿ ਟੈਕਨਾਲੋਜੀ ਦਾ ਇਸਤੇਮਾਲ ਤਾਂ ਕਰਨਾ ਚਾਹੁੰਦੇ ਹਾਂ ਪਰ ਇਸ ਦੀ ਦੁਰਵਰਤੋਂ ਨਹੀਂ ਚਾਹੁੰਦੇ। ਜੀ20 ਦੀ ਭਾਰਤ ਦੀ ਪ੍ਰਧਾਨਗੀ ਇਕ ਦਸੰਬਰ 2022 ਤੋਂ ਸ਼ੁਰੂ ਹੋ ਕੇ 30 ਦਸੰਬਰ 2023 ਤੱਕ ਚਲੇਗੀ। ਇਸ ਦੌਰਾਨ ਭਾਰਤ 200 ਤੋਂ ਵਧ ਜੀ20 ਬੈਠਕਾਂ ਦੀ ਮੇਜਬਾਨੀ ਕਰੇਗਾ। ਸੀਤਾਰਮਨ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਜੋਖਿਮਾਂ ਨਾਲ ਨਜਿੱਠਣ ਲਈ ਕ੍ਰਿਪਟੋਕਰੰਸੀ ਦੇ ਗਲੋਬਲ ਪੱਧਰ ’ਤੇ ਰੈਗੂਲੇਸ਼ਨ ਲਈ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੰਸਥਾਨ ਜੀ20, ਵਿਸ਼ਵ ਬੈਂਕ ਜਾਂ ਅਜਿਹੇ ਕਿਸੇ ਵੀ ਸੰਗਠਨਾਂ ਨਾਲ ਜੁੜੇ ਹਨ, ਉਹ ਕ੍ਰਿਪਟੋਕਰੰਸੀ ਜਾਂ ਕ੍ਰਿਪਟੋ ਜਾਇਦਾਦਾਂ ਨਾਲ ਜੁੜੇ ਮਾਮਲਿਆਂ ’ਚ ਆਪਣੇ ਮੁਲਾਂਕਣ ਅਤੇ ਅਧਿਐਨ ਕਰ ਰਹੇ ਹਨ।
ਦੀਵਾਲੀ ਨੇੜੇ ਆਉਂਦਿਆਂ ਹੀ ਚੜ੍ਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਵਧੇ ਭਾਅ
NEXT STORY