ਨਵੀਂ ਦਿੱਲੀ- ਹਵਾਈ ਅੱਡਿਆਂ ਅਤੇ ਬੰਦਰਗਾਹ ਕਾਰੋਬਾਰ ਵਿਚ ਸਫਲਤਾ ਤੋਂ ਬਾਅਦ ਗੌਤਮ ਅਡਾਨੀ ਦੇ ਗਰੁੱਪ ਨੇ ਹੁਣ ਸੀਮੈਂਟ ਸੈਕਟਰ ਵਿਚ ਜ਼ਬਰਦਸਤ ਕਦਮ ਧਰ ਲਿਆ ਹੈ। ਅਡਾਨੀ ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਨੀ ਇੰਟਰਪ੍ਰਾਈਜਜ਼ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਅਡਾਨੀ ਗਰੁੱਪ ਨੇ ਅਡਾਨੀ ਸੀਮੈਂਟ ਦੇ ਨਾਮ ਨਾਲ ਇਕ ਕੰਪਨੀ ਸਥਾਪਤ ਕੀਤੀ ਹੈ।
ਬੀ. ਐੱਸ. ਈ. ਨੂੰ ਇਕ ਸੂਚਨਾ ਵਿਚ ਕੰਪਨੀ ਨੇ ਕਿਹਾ ਕਿ ਉਸ ਨੇ 11 ਜੂਨ 2021 ਨੂੰ ਇਸ ਕੰਪਨੀ ਦਾ ਗਠਨ ਕੀਤਾ। ਇਸ ਨੇ ਅਜੇ ਆਪਣਾ ਕਾਰੋਬਾਰ ਸ਼ੁਰੂ ਨਹੀਂ ਕੀਤਾ ਹੈ।
ਇਹ ਨਵੀਂ ਕੰਪਨੀ ਸਾਰੇ ਤਰ੍ਹਾਂ ਦੇ ਸੀਮੈਂਟ ਦਾ ਨਿਰਮਾਣ, ਉਤਪਾਦਨ, ਪ੍ਰੋਸੈਸਿੰਗ ਤੇ ਵਿਕਰੀ ਕਰੇਗੀ। ਅਡਾਨੀ ਸੀਮੈਂਟ ਇੰਡਸਟਰੀਜ਼ ਲਿਮਟਿਡ (ਏ. ਸੀ. ਆਈ. ਐੱਲ.) ਨੂੰ ਗੁਜਰਾਤ ਦੇ ਅਹਿਮਾਦਾਬਾਦ ਵਿਚ ਕੰਪਨੀ ਰਜਿਸਟਰਾਰ ਕੋਲ ਰਜਿਸਟਰਡ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਹੋ ਜਾਓ ਤਿਆਰ, ਸੋਮਵਾਰ ਤੋਂ ਖੁੱਲ੍ਹ ਰਹੇ ਨੇ ਇਹ ਚਾਰ ਆਈ. ਪੀ. ਓ.
ਇਸ ਸੈਕਟਰ ਵਿਚ ਅਡਾਨੀ ਸੀਮੈਂਟ ਦਾ ਮੁਕਾਬਲਾ ਏ. ਸੀ. ਸੀ. ਸੀਮੈਂਟ, ਲਾਫਾਰਜ, ਜੇ. ਕੇ. ਸੀਮੈਂਟ, ਜੇ. ਕੇ. ਲਕਸ਼ਮੀ ਸੀਮੈਂਟ, ਅੰਬੂਜਾ ਸੀਮੈਂਟ ਵਰਗੀਆਂ ਦਿੱਗਜ ਕੰਪਨੀਆਂ ਨਾਲ ਹੋਵੇਗਾ। ਨਵੀਂ ਕੰਪਨੀ ਦੀ ਸਥਾਪਨਾ ਤੋਂ ਬਾਅਦ ਅਡਾਨੀ ਗਰੁੱਪ ਦਾ ਕਾਰੋਬਾਰ ਹੁਣ ਐੱਫ. ਐੱਮ. ਸੀ. ਜੀ. ਤੋਂ ਏਅਰਪੋਰਟ ਅਤੇ ਪਾਵਰ ਟ੍ਰਾਂਸਮਿਸ਼ਨ ਤੋਂ ਸੀਮੈਂਟ ਕਾਰੋਬਾਰ ਤੱਕ ਫੈਲ ਜਾਵੇਗਾ। ਇਕ ਰੈਗੂਲੇਟਰੀ ਫਾਈਲਿੰਗ ਵਿਚ ਅਡਾਨੀ ਇੰਟਰਪ੍ਰਾਈਜਜ਼ ਨੇ ਕਿਹਾ ਕਿ ਅਡਾਨੀ ਕੈਪੀਟਲ ਦੀ ਅਡਾਨੀ ਸੀਮੈਂਟ ਵਿਚ 10 ਲੱਖ ਰੁਪਏ ਦੀ ਅਧਿਕਾਰਤ ਸ਼ੇਅਰ ਪੂੰਜੀ ਹੈ ਅਤੇ 5 ਲੱਖ ਰੁਪਏ ਦੀ ਅਦਾਇਗੀਸ਼ੁਦਾ ਸ਼ੇਅਰ ਪੂੰਜੀ ਹੈ। ਇਸ ਨਵੀਂ ਕੰਪਨੀ ਵਿਚ 10 ਰੁਪਏ ਫੇਸ ਵੈਲਿਊ ਦੇ ਨਾਲ 50,000 ਇਕੁਇਟੀ ਸ਼ੇਅਰ ਹਨ।
ਇਹ ਵੀ ਪੜ੍ਹੋ- ਰਾਜਸਥਾਨ 'ਚ ਡੀਜ਼ਲ 100 ਰੁ: ਹੋਇਆ, ਪੰਜਾਬ 'ਚ ਵੀ ਲੱਗਣ ਵਾਲਾ ਹੈ ਝਟਕਾ
ਦਿੱਲੀ ਸਰਕਾਰ ਨੇ ਕੇਂਦਰ ਨੂੰ ਮੈਡੀਕਲ ਉਪਕਰਣਾਂ ‘ਤੇ GST ਖਤਮ ਕਰਨ ਲਈ ਕਿਹਾ
NEXT STORY