ਮੁੰਬਈ - ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਨੂੰ 43,500 ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਦਰਅਸਲ ਨੈਸ਼ਨਲ ਸਿਕਉਰਿਟੀਜ਼ ਡਿਪਾਜ਼ਟਰੀ ਲਿਮਟਿਡ ਨੇ ਤਿੰਨ ਵਿਦੇਸ਼ੀ ਫੰਡ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ APMS ਇਨਵੈਸਟਮੈਂਟ ਫੰਡ ਦੇ ਖਾਤੇ ਫਰੀਜ਼ ਕਰ ਦਿੱਤੇ ਹਨ। ਇਨ੍ਹਾਂ ਕੋਲ ਅਡਾਨੀ ਗਰੁੱਪ ਦੀਆਂ 4 ਕੰਪਨੀਆਂ ਦੇ 43,500 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਹਨ। NSDL ਦੀ ਵੈਬਸਾਈਟ ਅਨੁਸਾਰ, ਇਹ ਖਾਤੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਫਰੀਜ਼ ਕੀਤੇ ਗਏ ਸਨ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
ਇਸ ਖ਼ਬਰ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਵਿਚ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਭਾਰੀ ਗਿਰਾਵਟ ਹੈ। ਇਸ ਖ਼ਬਰ ਤੋਂ ਬਾਅਦ ਅਡਾਣੀ ਦੀਆਂ 6 ਵਿਚੋਂ 5 ਅਡਾਨੀ ਕੰਪਨੀਆਂ ਨੂੰ ਲੋਅਰ ਸਰਕਟ ਲੱਗ ਗਿਆ। ਇਨ੍ਹਾਂ ਤਿੰਨਾਂ ਦੀ ਅਡਾਨੀ ਐਂਟਰਪ੍ਰਾਈਜਜ਼ ਵਿਚ 6.82 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ ਵਿਚ 8.03 ਪ੍ਰਤੀਸ਼ਤ, ਅਡਾਨੀ ਟੋਟਲ ਗੈਸ ਵਿਚ 5.92 ਪ੍ਰਤੀਸ਼ਤ ਅਤੇ ਅਡਾਨੀ ਗ੍ਰੀਨ ਵਿਚ 3.58 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ।
ਕਸਟੋਡੀਅਨ ਬੈਂਕਾਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਹੈਂਡਲ ਕਰ ਰਹੀ ਲਾਅ ਫਰਮਾਂ ਅਨੁਸਾਰ ਇਨ੍ਹਾਂ ਵਿਦੇਸ਼ੀ ਫੰਡਾਂ ਵਿਚ beneficial ownership ਬਾਰੇ ਪੂਰੀ ਜਾਣਕਾਰੀ ਨਹੀਂ ਹੋਵੇਗੀ। ਇਸ ਕਰਕੇ ਉਨ੍ਹਾਂ ਦੇ ਖਾਤੇ ਫਰੀਜ਼ ਹੋ ਗਏ ਹਨ। ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਲਾਭਪਾਤਰੀ ਮਾਲਕੀਅਤ(beneficial ownership) ਬਾਰੇ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਜਾਣੋ ਅਕਾਉਂਟ ਫਰੀਜ਼ ਹੋਣ ਦਾ ਮਤਲਬ
ਇਕ ਅਧਿਕਾਰੀ ਨੇ ਕਿਹਾ ਕਿ ਆਮ ਤੌਰ 'ਤੇ ਕਸਟੋਡਿਅਨ ਆਪਣੇ ਗ੍ਰਾਹਕਾਂ ਨੂੰ ਅਜਿਹੀਆਂ ਕਾਰਵਾਈਆਂ ਬਾਰੇ ਚਿਤਾਵਨੀ ਦੇ ਦਿੰਦੇ ਹਨ, ਪਰ ਜੇ ਫੰਡ ਇਸ ਦਾ ਜਵਾਬ ਨਹੀਂ ਦਿੰਦਾ ਜਾਂ ਇਸਦਾ ਪਾਲਣ ਨਹੀਂ ਕਰਦਾ ਤਾਂ ਖਾਤਿਆਂ ਨੂੰ ਫਰੀਜ਼ ਕੀਤਾ ਜਾ ਸਕਦਾ ਹੈ। ਖਾਤੇ ਨੂੰ ਫਰੀਜ਼ ਕਰਨ ਦਾ ਮਤਲਬ ਹੈ ਕਿ ਫੰਡ ਨਾ ਤਾਂ ਕੋਈ ਮੌਜੂਦਾ ਪ੍ਰਤੀਭੂਤੀਆਂ ਵੇਚ ਸਕਦੀਆ ਅਤੇ ਨਾ ਹੀ ਨਵੀਂ ਖਰੀਦ ਸਕਦਾ ਹੈ।
ਇਸ ਸਬੰਧ ਵਿਚ NSDL, ਸੇਬੀ ਅਤੇ ਅਡਾਨੀ ਸਮੂਹ ਨੂੰ ਭੇਜੀ ਗਈ ਈਮੇਲਾਂ ਦਾ ਕੋਈ ਜਵਾਬ ਨਹੀਂ ਆਇਆ ਹੈ। ਐਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ APMS Investment Fund ਨਾਲ ਸੰਪਰਕ ਨਹੀਂ ਹੋ ਸਕਿਆ। ਇਹ ਤਿੰਨ ਫੰਡ ਸੇਬੀ ਕੋਲ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਵਜੋਂ ਰਜਿਸਟਰਡ ਹਨ ਅਤੇ ਮਾਰੀਸ਼ਸ ਤੋਂ ਬਾਹਰ ਕੰਮ ਕਰਦੇ ਹਨ। ਤਿੰਨੋਂ ਦਾ ਪੋਰਟ ਲੂਈ ਵਿਚ ਇੱਕੋ ਪਤੇ ਤੇ ਰਜਿਸਟਰਡ ਹਨ ਅਤੇ ਉਹਨਾਂ ਦੀ ਵੈਬਸਾਈਟ ਨਹੀਂ ਹੈ।
ਇਹ ਵੀ ਪੜ੍ਹੋ : SEBI ਨੇ Capital Money Mantra 'ਤੇ ਲਗਾਈ ਪਾਬੰਦੀ, ਵਾਪਸ ਕਰਨੇ ਪੈਣਗੇ ਨਿਵੇਸ਼ਕਾਂ ਦੇ ਪੈਸੇ
ਨੇਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਟੁੱਟਿਆ
NEXT STORY