ਨਵੀਂ ਦਿੱਲੀ (ਇੰਟ.) – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਦੀ ਦੌਲਤ ਇਸ ਸਾਲ ਰਾਕੇਟ ਦੀ ਸਪੀਡ ਨਾਲ ਵਧੀ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਹੁਣ ਉਹ ਬਹੁਤ ਅੱਗੇ ਨਿਕਲ ਗਏ ਹਨ। ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਤੁਲਨਾ ’ਚ ਗੌਤਮ ਅਡਾਨੀ ਦੀ ਨੈੱਟਵਰਥ ਡੇਢ ਗੁਣਾ ਹੋ ਚੁੱਕੀ ਹੈ। ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ 137 ਅਰਬ ਡਾਲਰ ਪਹੁੰਚ ਚੁੱਕੀ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 92.7 ਅਰਬ ਡਾਲਰ ਰਹਿ ਗਈ ਹੈ। ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਅਡਾਨੀ ਚੌਥੇ ਅਤੇ ਅੰਬਾਨੀ 11ਵੇਂ ਨੰਬਰ ’ਤੇ ਹਨ। ਇਸ ਸਾਲ ਅਡਾਨੀ ਦੀ ਨੈੱਟਵਰਥ ’ਚ 60.2 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਦ ਕਿ ਅੰਬਾਨੀ ਦੀ ਨੈੱਟਵਰਥ 2.75 ਅਰਬ ਡਾਲਰ ਵਧੀ ਹੈ। ਦੁਨੀਆ ਦੇ ਟੌਪ 10 ਅਮੀਰਾਂ ’ਚ ਅਡਾਨੀ ਨੂੰ ਛੱਡ ਕੇ ਇਸ ਸਾਲ ਸਭ ਦੀ ਨੈੱਟਵਰਥ ’ਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਪਹਿਲੇ 5 ਸਟਾਰ ਹੋਟਲ ਨੂੰ ਨਿੱਜੀ ਹੱਥਾਂ ’ਚ ਸੌਂਪਣ ਦੀ ਤਿਆਰੀ ’ਚ ਸਰਕਾਰ
ਸ਼ੇਅਰ ਬਾਜ਼ਾਰ ਵੀਰਵਾਰ ਨੂੰ ਕਰੀਬ-ਕਰੀਬ ਸਪਾਟ ਬੰਦ ਹੋਇਆ ਜਦ ਕਿ ਸ਼ੁੱਕਰਵਾਰ ਨੂੰ ਇਸ ’ਚ ਗਿਰਾਵਟ ਆਈ। ਇਸ ਦੇ ਬਾਵਜੂਦ ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰਾਂ ’ਚ ਤੇਜ਼ੀ ਰਹੀ। ਅਡਾਨੀ ਗਰੁੱਪ ਦਾ ਸ਼ੇਅਰ 2.88 ਫੀਸਦੀ ਤੇਜ਼ੀ ਨਾਲ 410.90 ਰੁਪਏ ’ਤੇ ਬੰਦ ਹੋਇਆ। ਇਸ ਸਾਲ ਅਡਾਨੀ ਪਾਵਰ ਦੇ ਸ਼ੇਅਰਾਂ ’ਚ ਹੁਣ ਤੱਕ 318 ਫੀਸਦੀ ਤੇਜ਼ੀ ਆ ਚੁੱਕੀ ਹੈ। ਅਡਾਨੀ ਟ੍ਰਾਂਸਮਿਸ਼ਨ ਵਿਚ ਸ਼ੁੱਕਰਵਾਰ ਨੂੰ 1.17 ਫੀਸਦੀ, ਅਡਾਨੀ ਗ੍ਰੀਨ ਐਨਰਜੀ ’ਚ 5.10 ਫੀਸਦੀ ਅਤੇ ਅਡਾਨੀ ਪੋਰਟਸ ’ਚ 4.61 ਫੀਸਦੀ ਤੇਜ਼ੀ ਰਹੀ। ਇਸ ਨਾਲ ਸ਼ੁੱਕਰਵਾਰ ਨੂੰ ਅਡਾਨੀ ਦੀ ਨੈੱਟਵਰਥ ’ਚ 1.85 ਅਰਬ ਡਾਲਰ ਯਾਨੀ 14,786 ਕਰੋੜ ਰੁਪਏ ਦਾ ਵਾਧਾ ਹੋਇਆ।
ਅੰਬਾਨੀ ਦੀ ਨੈੱਟਵਰਥ ’ਚ ਗਿਰਾਵਟ
ਇਸ ਦਰਮਿਆਨ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਆਈ ਗਿਰਾਵਟ ਨਾਲ ਮੁਕੇਸ਼ ਅੰਬਾਨੀ ਦੀ ਨੈੱਟਵਰਥ ’ਚ ਗਿਰਾਵਟ ਆਈ। ਰਿਲਾਇੰਸ ਦਾ ਸ਼ੇਅਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ 1.77 ਫੀਸਦੀ ਦੀ ਗਿਰਾਵਟ ਨਾਲ 2613.60 ਰੁਪਏ ’ਤੇ ਬੰਦ ਹੋਇਅਾ। ਇਸ ਨਾਲ ਅੰਬਾਨੀ ਦੀ ਨੈੱਟਵਰਥ ’ਚ 1.81 ਅਰਬ ਡਾਲਰ ਦੀ ਗਿਰਾਵਟ ਆਈ ਅਤੇ ਇਹ 92.7 ਅਰਬ ਡਾਲਰ ਰਹਿ ਗਈ ਹੈ। ਅੰਬਾਨੀ ਕਦੀ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਸਨ ਪਰ ਹੁਣ ਅਡਾਨੀ ਨੇ ਉਨ੍ਹਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਦੋਹਾਂ ਦੀ ਨੈੱਟਵਰਕ ’ਚ 44.3 ਅਰਬ ਡਾਲਰ ਦਾ ਫਰਕ ਹੋ ਗਿਆ ਹੈ।
ਇਹ ਵੀ ਪੜ੍ਹੋ : ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin Tower, ਭਾਰੀ ਪੁਲਸ ਦੀ ਨਿਗਰਾਨੀ ਵਿਚ ਹੋਵੇਗਾ ਕੰਮ
ਐਲਨ ਮਸਕ 260 ਅਰਬ ਡਾਲਰ ਦੀ ਨੈੱਟਵਰਥ ਨਾਲ ਟੌਪ ’ਤੇ
ਟੈਸਲਾ ਦੇ ਸੀ. ਈ. ਓ. ਐਲਨ ਮਸਕ 260 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਟੌਪ ’ਤੇ ਬਣੇ ਹੋਏ ਹਨ। ਬਲੂਮਬਰਗ ਬਿਲੀਅਨੀਅਰਸ ਇੰਡੈਕਸ ਮੁਤਾਬਕ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ 162 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ ਦੂਜੇ ਨੰਬਰ ’ਤੇ ਹਨ। ਫ੍ਰਾਂਸੀਸੀ ਬਿਜ਼ਨੈੱਸਮੈਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਗੁਡਸ ਕੰਪਨੀ ਐੱਲ. ਵੀ. ਐੱਮ. ਐੱਚ. ਮੋਏਟ ਹੇਨੇਸੀ ਦੇ ਬਰਨਾਰਡ ਅਾਰਨਾਲਟ (146 ਅਰਬ ਡਾਲਰ) ਤੀਜੇ ਨੰਬਰ ’ਤੇ ਹਨ। ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ (122 ਅਰਬ ਡਾਲਰ) 5ਵੇਂ ਨੰਬਰ ’ਤੇ ਹਨ।
ਇਹ ਵੀ ਪੜ੍ਹੋ : RBI ਨੇ ਦਿੱਤੀ ਚਿਤਾਵਨੀ, ਜਲਦਬਾਜ਼ੀ ’ਚ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਨਾਲ ਫਾਇਦੇ ਦੀ ਥਾਂ ’ਤੇ ਹੋਵੇਗਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਥਿਏਟਰ ਚੇਨ ਰੀਗਲ ਸਿਨੇਮਾਜ਼ ਦਿਵਾਲੀਆ ਹੋਣ ਕੰਢੇ
NEXT STORY