ਮੁੰਬਈ (ਭਾਸ਼ਾ) – ਅਮਰੀਕਾ ਸਮੇਤ ਅਹਿਮ ਬਾਜ਼ਾਰਾਂ ਤੋਂ ਮਜ਼ਬੂਤ ਮੰਗ ਕਾਰਨ ਰਤਨ ਅਤੇ ਗਹਿਣਾ ਐਕਸਪੋਰਟ ’ਚ ਮਈ 2022 ’ਚ ਸਾਲਾਨਾ ਆਧਾਰ ’ਤੇ ਤੇਜ਼ੀ ਆਈ ਹੈ ਅਤੇ ਪਿਛਲੇ ਵਿੱਤੀ ਸਾਲ ਦੀ ਇਸੇ ਿਮਆਦ ਦੀ ਤੁਲਨਾ ’ਚ ਇਹ ਕਰਬੀ 20 ਫੀਸਦੀ ਵਧ ਕੇ 25,365.35 ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਰਤਨ ਅਤੇ ਗਹਿਣਾ ਐਕਸਪੋਰਟ ਪ੍ਰਮੋਸ਼ਨ ਕੌਂਸਲ (ਜੀ. ਜੇ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਮਈ 2021 ’ਚ ਰਤਨ ਅਤੇ ਗਹਿਣਿਆਂ ਦੀ ਕੁੱਲ ਐਕਸਪੋਰਟ 21,156.10 ਕਰੋੜ ਰੁਪਏ ’ਤੇ ਸੀ।
2022 ਦੇ ਅਪ੍ਰੈਲ-ਮਈ ’ਚ ਰਤਨ ਅਤੇ ਗਹਿਣਿਆਂ ਦੀ ਕੁੱਲ ਐਕਸਪੋਰਟ 10.08 ਫੀਸਦੀ ਵਧ ਕੇ 51,050.53 ਕਰੋੜ ਰੁਪਏ ’ਤੇ ਪਹੁੰਚ ਗਈ ਜੋ 2021 ਦੀ ਇਸੇ ਮਿਆਦ ’ਚ 46,376.57 ਕਰੋੜ ਰੁਪਏ ਸੀ। ਜੀ. ਜੇ. ਈ. ਪੀ. ਸੀ. ਦੇ ਮੁਖੀ ਕੋਲਿਨ ਸ਼ਾਹ ਨੇ ਕਿਹਾ ਕਿ ਮੇਰਾ ਇਹ ਮੰਨਣਾ ਹੈ ਕਿ ਅਸੀਂ ਭਾਰਤ ਨੂੰ ਦੁਨੀਆ ਦਾ ਪਸੰਦੀਦਾ ਰਤਨ ਅਤੇ ਗਹਿਣਾ ਨਿਰਮਾਤਾ ਬਣਨ ਦੀ ਦਿਸ਼ਾ ’ਚ ਵਧਦਾ ਦੇਖ ਰਹੇ ਹਾਂ। ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੀ ਐਕਸਪੋਰਟ ਵੀ ਮਈ ’ਚ 10.04 ਫੀਸਦੀ ਵਧ ਕੇ 16,156.03 ਕਰੋੜ ਰੁਪਏ ਹੋ ਗਈ ਜੋ 2021 ਦੀ ਇਸੇ ਮਿਆਦ ’ਚ 14,681.42 ਕਰੋੜ ਰੁਪਏ ਸੀ।
ਗ਼ੈਰ-ਜ਼ਰੂਰੀ ਹਵਾਈ ਖ਼ਰਚੇ ਰੋਕਣ ਲਈ ਹਦਾਇਤਾਂ ਜਾਰੀ, 21 ਦਿਨ ਪਹਿਲਾਂ ਟਿਕਟ ਬੁੱਕ ਕਰਨ ਮੁਲਾਜ਼ਮ
NEXT STORY