ਨਵੀਂ ਦਿੱਲੀ- 1 ਜਨਵਰੀ 2021 ਤੋਂ ਕਾਰ ਨਿਰਮਾਤਾ ਕਾਰਾਂ ਦੀ ਕੀਮਤ ਵਿਚ ਵਾਧਾ ਕਰਨ ਜਾ ਰਹੇ ਹਨ। ਕੁਝ ਪਹਿਲਾਂ ਹੀ ਆਪਣੇ ਮਾਡਲਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਘੋਸ਼ਣਾ ਵੀ ਕਰ ਚੁੱਕੇ ਹਨ। ਮਾਰੂਤੀ ਸੁਜ਼ੂਕੀ ਤੋਂ ਲੈ ਕੇ ਮਹਿੰਦਰਾ, ਨਿਸਾਨ, ਫੋਰਡ, ਟਾਟਾ ਮੋਟਰਜ਼ ਤੱਕ ਸਭ ਨੇ ਕੀਮਤਾਂ ਵਿਚ ਵਾਧੇ ਦਾ ਫ਼ੈਸਲਾ ਕੀਤਾ ਹੈ।
ਮਾਰੂਤੀ, ਮਹਿੰਦਰਾ
ਮਾਰੂਤੀ ਸੁਜ਼ੂਕੀ ਸਾਰੇ ਮਾਡਲ ਦੀਆਂ ਕੀਮਤਾਂ ਵਧਾਏਗੀ। ਹਾਲਾਂਕਿ ਇਸ ਨੇ ਕੀਮਤਾਂ ਵਿਚ ਕਿੰਨਾ ਵਾਧਾ ਹੋਵੇਗਾ ਇਸ ਦਾ ਖ਼ੁਲਾਸਾ ਨਹੀਂ ਕੀਤਾ ਹੈ। ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਕੀਮਤਾਂ ਵਿਚ ਵਾਧਾ ਅਰੇਨਾ ਅਤੇ ਨੈਕਸਾ ਦੋਹਾਂ ਮਾਡਲਾਂ 'ਤੇ ਲਾਗੂ ਹੋਵੇਗਾ, ਜਿਸ ਵਿਚ ਫੇਸ ਲਿਫਟਡ ਵਿਟਾਰਾ ਬਰੇਜ਼ਾ, ਬਲੇਨੋ ਅਤੇ ਵੈਗਨ ਆਰ ਸ਼ਾਮਲ ਹਨ। ਉੱਥੇ ਹੀ, ਮਹਿੰਦਰਾ ਵੱਲੋਂ ਯਾਤਰੀ, ਵਪਾਰਕ ਵਾਹਨਾਂ ਸਣੇ ਟਰੈਕਟਰ ਕੀਮਤਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਜਿਨ੍ਹਾਂ ਗਾਹਕਾਂ ਨੇ 30 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਨਵੀਂ ਥਾਰ ਬੁੱਕ ਕੀਤੀ ਹੈ, ਉਹ ਇਸ ਦੀ ਸ਼ੁਰੂਆਤੀ ਕੀਮਤ 'ਤੇ ਐੱਸ. ਯੂ. ਵੀ. ਪ੍ਰਾਪਤ ਕਰਨਗੇ। ਮਹਿੰਦਰਾ ਇਸ ਸਮੇਂ 5.67 ਲੱਖ ਤੋਂ 31.73 ਲੱਖ ਰੁਪਏ ਕੀਮਤ ਦੇ ਮਾਡਲ ਦੀ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਟੀਕੇ ਦਾ ਇੰਤਜ਼ਾਰ ਹੋਵੇਗਾ ਖ਼ਤਮ, ਸ਼ੁੱਕਰਵਾਰ ਮਿਲ ਸਕਦੀ ਹੈ ਹਰੀ ਝੰਡੀ
ਰੈਨੋ, MG ਮੋਟਰ, ਨਿਸਾਨ
ਮਾਰੂਤੀ ਸੁਜ਼ੂਕੀ, ਮਹਿੰਦਰਾ ਦੇ ਉਲਟ ਰੈਨੋ ਨੇ ਮਾਡਲ ਦੇ ਆਧਾਰ 'ਤੇ ਕੀਮਤਾਂ ਵਿਚ 28,000 ਰੁਪਏ ਤੱਕ ਦਾ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਰੈਨੋ ਭਾਰਤੀ ਬਾਜ਼ਾਰ ਵਿਚ ਕਵਿੱਡ, ਡਸਟਰ ਅਤੇ ਟ੍ਰਾਈਬਰ ਮਾਡਲਾਂ ਦੀ ਵਿਕਰੀ ਕਰਦੀ ਹੈ। MG ਮੋਟਰ ਜਲਦ ਹੀ 7 ਸੀਟਰ ਹੈਕਟਰ ਲਾਂਚ ਕਰਨ ਵਾਲੀ ਹੈ, ਇਸ ਦੇ ਨਾਲ ਹੀ ਇਸ ਨੇ ਸਾਰੇ ਮਾਡਲਾਂ ਦੀ ਕੀਮਤ ਵਿਚ 3 ਫ਼ੀਸਦੀ ਤੱਕ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। MG ਮੋਟਰ ਭਾਰਤ ਵਿਚ ਇਸ ਸਮੇਂ ਚਾਰ SUVs ਦੀ ਵਿਕਰੀ ਕਰਦੀ ਹੈ, ਜਿਨ੍ਹਾਂ ਦੀ ਕੀਮਤ 12.83 ਲੱਖ ਤੋਂ 35.58 ਲੱਖ ਰੁਪਏ ਤੱਕ ਹੈ। ਉੱਥੇ ਹੀ, ਨਿਸਾਨ-ਡਟਸਨ ਨੇ ਜਨਵਰੀ ਤੋਂ ਕੀਮਤਾਂ ਵਿਚ 5 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਲਾਂਚ ਹੋਈ ਨਿਸਾਨ ਮੈਗਨਾਈਟ ਦੀ ਕੀਮਤ ਵਿਚ ਵੀ ਇਹ ਲਾਗੂ ਹੋਵੇਗਾ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! FASTag ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ
ਸਕੋਡਾ, ਫੋਰਡ, BMW, ਇਸੁਜ਼ੂ, ਫਾਕਸਵੈਗਨ, ਟਾਟਾ ਮੋਟਰਜ਼
ਸਕੋਡਾ 1 ਜਨਵਰੀ, 2021 ਤੋਂ ਆਪਣੇ ਮਾਡਲਾਂ ਦੀਆਂ ਕੀਮਤਾਂ 2.5 ਫ਼ੀਸਦੀ ਤੱਕ ਵਧਾਏਗੀ। ਫੋਰਡ ਇੰਡੀਆ ਨੇ 5,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਦਾ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। BMW ਭਾਰਤ ਵਿਚ ਉਪਲਬਧ ਸਾਰੇ ਮਾਡਲਾਂ ਦੀ ਕੀਮਤ ਵਧਾਏਗੀ, ਕੰਪਨੀ ਇਨ੍ਹਾਂ ਦੀ ਕੀਮਤ ਵਿਚ 2 ਫ਼ੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਇਸੁਜ਼ੂ D-MAX Regular Cab ਅਤੇ D-MAX S-CAB ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਇਨ੍ਹਾਂ ਦੀ ਕੀਮਤ ਵਿਚ 10,000 ਰੁਪਏ ਤੱਕ ਦਾ ਵਾਧਾ ਹੋਣ ਦੀ ਉਮੀਦ ਹੈ। ਟਾਟਾ ਮੋਟਰਜ਼ ਨੇ ਵਪਾਰਕ ਵਾਹਨਾਂ ਦੀ ਕੀਮਤ 1 ਜਨਵਰੀ ਤੋਂ ਵਧਾਉਣ ਦਾ ਐਲਾਨ ਕੀਤਾ ਹੈ। ਸਭ ਕੰਪਨੀਆਂ ਨੇ ਇਨਪੁਟ ਅਤੇ ਕਮੋਡਿਟੀ ਲਾਗਤ ਵਧਣ ਨੂੰ ਕੀਮਤਾਂ ਵਧਾਉਣ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ- ਡਾਕਘਰ ਸਕੀਮਾਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ
ਭਾਰਤ ’ਤੇ 200 ਸਾਲ ਤੱਕ ਰਾਜ ਕਰਨ ਵਾਲੀ East India Company ਦੇ ਮਾਲਕ ਹਨ ਇਹ ਭਾਰਤੀ
NEXT STORY