ਨਵੀਂ ਦਿੱਲੀ (ਭਾਸ਼ਾ) - ਕਿਰਤ ਅਤੇ ਰੋਜ਼ਗਾਰ ਮੰਤਰਾਲਾ ਨੇ ਕਿਹਾ ਕਿ ਉਸ ਨੇ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕਰਨ ਦੀ ਅਪੀਲ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਰਸਮੀ ਮਾਨਤਾ ਮਿਲੇਗੀ ਅਤੇ ਉਹ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭ ਲੈ ਸਕਣਗੇ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਕਿਰਤ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਗਿਗ ਅਤੇ ਪਲੇਟਫਾਰਮ ਅਰਥਵਿਵਸਥਾ ਦਾ ਵਿਸਥਾਰ ਹੋ ਰਿਹਾ ਹੈ। ਇਸ ਦੇ ਤਹਿਤ ਕਿਰਾਏ ਦੀ ਟੈਕਸੀ ਸੇਵਾ, ਸਾਮਾਨ ਦੀ ਸਪਲਾਈ, ਲਾਜਿਸਟਿਕ ਅਤੇ ਪੇਸ਼ੇਵਰ ਸੇਵਾਵਾਂ ਵਰਗੇ ਖੇਤਰਾਂ ’ਚ ਨਵੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਨੀਤੀ ਆਯੋਗ ਦਾ ਅੰਦਾਜ਼ਾ ਹੈ ਕਿ ਭਾਰਤ ’ਚ ਗਿਗ ਅਰਥਵਿਵਸਥਾ 2024-25 ’ਚ 1 ਕਰੋਡ਼ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਵੇਗੀ। ਇਸ ਤੋਂ ਬਾਅਦ 2029-30 ਤੱਕ ਇਹ ਅੰਕੜਾ 2.35 ਕਰੋਡ਼ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : 'ਰੂਸ ਕੋਲੋਂ ਹਥਿਆਰ ਖ਼ਰੀਦਣਾ ਬੰਦ ਕਰੇ ਭਾਰਤ; US 'ਚ ਕਰੇ ਸੈਮੀਕੰਡਕਟਰ ਤੇ ਫਾਰਮਾਸਿਊਟੀਕਲ ਦਾ ਨਿਰਮਾਣ'
ਦੇਸ਼ ਦੀ ਅਰਥਵਿਵਸਥਾ ’ਚ ਗਿਗ ਅਤੇ ਪਲੇਟਫਾਰਮ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਆਮ ਬਜਟ 2025-26 ’ਚ ਈ-ਸ਼੍ਰਮ ਪੋਰਟਲ ਉੱਤੇ ਆਨਲਾਈਨ ਪਲੇਟਫਾਰਮ ਵਰਕਰਾਂ ਦੀ ਰਜਿਸਟ੍ਰੇਸ਼ਨ, ਪਛਾਣ ਪੱਤਰ ਜਾਰੀ ਕਰਨ ਅਤੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏ. ਬੀ.-ਪੀ. ਐੱਮ. ਜੇ. ਏ. ਵਾਈ.) ਦੇ ਤਹਿਤ ਸਿਹਤ ਸੇਵਾਵਾਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਇਕ ਹਫਤੇ 'ਚ 1,000 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਭਾਰੀ ਉਛਾਲ
ਇਹ ਵੀ ਪੜ੍ਹੋ : PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪਾਈਸਜੈੱਟ ਦੇ ਖਿਲਾਫ 3 ਜਹਾਜ਼ ਪੱਟੇਦਾਰਾਂ, ਸਾਬਕਾ ਪਾਇਲਟ ਨੇ ਦੀਵਾਲੀਆਪਨ ਪਟੀਸ਼ਨ ਦਾਖ਼ਲ ਕੀਤੀ
NEXT STORY