ਨਵੀਂ ਦਿੱਲੀ (ਭਾਸ਼ਾ) - ਦਵਾਈ ਨਿਰਮਾਤਾ ਕੰਪਨੀਆਂ ਗਲੇਨਮਾਰਕ, ਅਲੈਮਬਿਕ ਫਾਰਮਾਸਿਊਟੀਕਲ ਅਤੇ ਸਨਫਾਰਮਾ ਮੈਨੂਫੈਕਚਰਿੰਗ ਸਬੰਧੀ ਸਮੱਸਿਆਵਾਂ ਕਾਰਨ ਅਮਰੀਕਾ ’ਚ ਆਪਣੇ ਕੁਝ ਉਤਪਾਦ ਵਾਪਸ ਮੰਗਵਾ ਰਹੀਆਂ ਹਨ। ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂ. ਐੱਸ. ਐੱਫ. ਡੀ. ਏ.) ਨੇ ਆਪਣੀ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਮੁੰਬਈ ਸਥਿਤ ਗਲੇਨਮਾਰਕ ਅਮਰੀਕੀ ਬਾਜ਼ਾਰ ਤੋਂ ਦੋ ਉਤਪਾਦ ਵਾਪਸ ਮੰਗਵਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਆਦਾ ਤਨਖਾਹ, ਜ਼ਿਆਦਾ ਪੈਨਸ਼ਨ! ਸਰਕਾਰ ਜਲਦ ਦੇ ਸਕਦੀ ਹੈ ਦੀਵਾਲੀ ਦਾ ਤੋਹਫ਼ਾ
ਕੰਪਨੀ ਦੀ ਇਕ ਸਹਾਇਕ ਇਕਾਈ ਗਲੇਨਮਾਰਕ ਫਾਰਮਾਸਿਊਟੀਕਲ ਇੰਕ., ਯੂ. ਐੱਸ. ਏ. ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਦੌਰੇ ਦੇ ਇਲਾਜ ’ਚ ਵਰਤੀ ਜਾਣ ਵਾਲੀ ਕਾਰਵੇਡੀਲੋਲ ਟੈਬਲੇਟ ਨੂੰ ਵਾਪਸ ਮੰਗਵਾ ਰਹੀ ਹੈ। ਯੂ. ਐੱਸ. ਐੱਫ. ਡੀ. ਏ. ਨੇ ਕਿਹਾ ਕਿ ਇਹ ਕੰਪਨੀ ਕਾਰਵੇਡੀਲੋਲ ਟੈਬਲੇਟ ਦੀਆਂ 17,496 ਬੋਤਲਾਂ ਵੀ ਵਾਪਸ ਮੰਗਵਾ ਰਹੀ ਹੈ। ਯੂ. ਐੱਸ. ਸਿਹਤ ਰੈਗੂਲੇਟਰ ਨੇ ਕਿਹਾ ਕਿ ਅਲੈਮਬਿਕ ਫਾਰਮਾਸਿਊਟੀਕਲ ਉਨੀਦਰਾ ਦੇ ਇਲਾਜ ਲਈ ਵਰਤੋਂ ਹੋਣ ਵਾਲੀ ਡੌਕਸੇਪਿਨ ਹਾਈਡ੍ਰੋਕਲੋਰਾਈਡ ਕੈਪਸੂਲ ਦੀਆਂ 9,492 ਬੋਤਲਾਂ ਵਾਪਸ ਮੰਗਵਾ ਰਹੀ ਹੈ।
ਇਹ ਵੀ ਪੜ੍ਹੋ : ਵਾਰ-ਵਾਰ ਥਾਈਲੈਂਡ ਕਿਉਂ ਜਾਂਦੇ ਹਨ ਭਾਰਤ ਦੇ ਲੋਕ, ਅਸਲ ਵਜ੍ਹਾ ਜਾਣ ਰਹਿ ਜਾਓਗੇ ਹੈਰਾਨ
ਕੰਪਨੀ ਨੇ ਇਸ ਸਾਲ 25 ਜੁਲਾਈ ਨੂੰ ਇਨ੍ਹਾਂ ਦੀ ਵਾਪਸੀ ਸ਼ੁਰੂ ਕੀਤੀ ਸੀ। ਨਿਊਜਰਸੀ ਸਥਿਤ ਸਨਫਾਰਮਾਸਿਊਟੀਕਲ ਇੰਡਸਟਰੀਜ਼ ਇੰਕ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੋਂ ਹੋਣ ਵਾਲੀਆਂ ਸਪਾਈਰੋਨੋਲੈਕਟੋਨ ਟੈਬਲੇਟ ਦੀਆਂ 11,328 ਬੋਤਲਾਂ ਵਾਪਸ ਮੰਗਵਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਫਿਰ ਭਰੀ ਉਡਾਣ, ਜਾਣੋ ਅੱਜ ਦੇ ਭਾਅ
ਇਹ ਵੀ ਪੜ੍ਹੋ : Cash 'ਚ ਕਰਦੇ ਹੋ ਇਹ 5 ਲੈਣ-ਦੇਣ ਜਾਂ ਭੁਗਤਾਨ? ਤਾਂ ਹੋ ਜਾਓ ਸਾਵਧਾਨ ਮਿਲ ਸਕਦੈ ਆਮਦਨ ਕਰ ਨੋਟਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GST ’ਚ ਕਟੌਤੀ ਨਾਲ ਆਟੋ ਤੇ ਸੀਮੈਂਟ ਸਮੇਤ 6 ਸੈਕਟਰਾਂ ਨੂੰ ਮਿਲੇਗਾ ਸਿੱਧਾ ਲਾਭ
NEXT STORY