ਨਵੀਂ ਦਿੱਲੀ (ਇੰਟ.) : ਗਲੋਬਲ ਮਾਰਕੀਟ ਕੈਪੀਟਲਾਈਜੇਸ਼ਨ (ਐੱਮ. ਕੈਪ) ਜਾਂ ਦੁਨੀਆ ਦੀਆਂ ਸਾਰੀਆਂ ਲਿਸਟੇਡ ਕੰਪਨੀਆਂ ਦੀ ਮਾਰਕੀਟ ਵੈਲਯੂ ਪਹਿਲੀ ਵਾਰ ਪਿਛਲੇ ਹਫ਼ਤੇ 100 ਲੱਖ ਕਰੋੜ ਡਾਲਰ ਤੋਂ ਪਾਰ ਪਹੁੰਚ ਗਈ। ਭਾਰਤੀ ਸ਼ੇਅਰ ਬਾਜ਼ਾਰ 'ਚ ਲਿਸਟੇਡ ਸਾਰੀਆਂ ਕੰਪਨੀਆਂ ਦਾ ਕੁੱਲ ਐੱਮ. ਕੈਪ. ਇਸ ਦੌਰਾਨ 2.4 ਲੱਖ ਕਰੋੜ ਡਾਲਰ (ਕਰੀਬ 180 ਲੱਖ ਕਰੋੜ ਰੁਪਏ) ਸੀ ਅਤੇ ਗਲੋਬਲ ਐੱਮ. ਕੈਪ. 'ਚ ਭਾਰਤ ਦਾ 2.4 ਫ਼ੀਸਦੀ ਯੋਗਦਾਨ ਸੀ। ਨਾਲ ਹੀ ਸਭ ਤੋਂ ਜ਼ਿਆਦਾ ਐੱਮ. ਕੈਪ. ਵਾਲੇ ਦੇਸ਼ਾਂ ਦੇ ਟੌਪ 10 ਲਿਸਟ 'ਚ ਭਾਰਤ 10ਵੇਂ ਨੰਬਰ 'ਤੇ ਸੀ।
ਇਕ ਰਿਪੋਰਟ 'ਚ ਬਲੂਮਬਰਗ ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ 5 ਦਸੰਬਰ 2020 ਨੂੰ ਗਲੋਬਲ ਐੱਮ. ਕੈਪ. 100.5 ਲੱਖ ਕਰੋੜ ਡਾਲਰ (ਕਰੀਬ 7,400 ਲੱਖ ਕਰੋੜ ਰੁਪਏ) ਸੀ। ਇਸ ਸਾਲ 24 ਮਾਰਚ ਨੂੰ ਗਲੋਬਲ ਐੱਮ. ਕੈਪ. ਡਿਗ ਕੇ 61.6 ਲੱਖ ਕਰੋੜ ਡਾਲਰ 'ਤੇ ਆ ਗਿਆ ਸੀ, ਜੋ 2016 ਤੋਂ ਬਾਅਦ ਦਾ ਹੇਠਲਾ ਪੱਧਰ ਸੀ। ਉਸ ਪੱਧਰ ਤੋਂ ਇਹ ਕਰੀਬ 63 ਫੀਸਦੀ ਉਛਲ ਚੁੱਕਾ ਹੈ। 2019 ਦੇ ਅੰਤ 'ਚ ਗਲੋਬਲ ਐੱਮ. ਕੈਪ 87 ਲੱਖ ਕਰੋੜ ਡਾਲਰ 'ਤੇ ਸੀ, ਜਿਥੋਂ ਹੁਣ ਤੱਕ ਇਹ 15.5 ਫੀਸਦੀ ਵਧ ਚੁੱਕਾ ਹੈ।
ਅਮਰੀਕਾ ਦਾ ਐੱਮ. ਕੈਪ. ਸਭ ਤੋਂ ਜ਼ਿਆਦਾ 41.6 ਲੱਖ ਕਰੋੜ ਡਾਲਰ
ਰਿਪੋਰਟ ਮੁਤਾਬਕ ਗਲੋਬਲ ਐੱਮ. ਕੈਪ. 'ਚ ਉਛਾਲ 'ਚ ਸਭ ਤੋਂ ਵੱਡੀ ਭੂਮਿਕਾ ਅਮਰੀਕਾ ਦੀਆਂ ਟੈੱਕ ਕੰਪਨੀਆਂ ਦੀ ਰਹੀ, ਜਿਨ੍ਹਾਂ ਨੂੰ ਐੱਫ. ਏ. ਏ. ਐੱਨ. ਜੀ. ਐੱਮ. (ਫੇਸਬੁੱਕ, ਐਪਲ, ਐਮਾਜ਼ੋਨ, ਨੈੱਟਫਲਿਕਸ, ਗੂਗਲ ਅਤੇ ਮਾਈਕ੍ਰੋਸਾਫਟ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਿਛਲੇ ਹਫਤੇ ਦੇ ਅੰਤ 'ਚ ਅਮਰੀਕਾ ਦਾ ਐੱਮ. ਕੈਪ. ਸਭ ਤੋਂ ਜ਼ਿਆਦਾ 41.6 ਲੱਖ ਕਰੋੜ ਡਾਲਰ ਸੀ। ਚੀਨ ਦਾ ਐੱਮ. ਕੈਪ. ਇਸ ਦੌਰਾਨ 10.7 ਲੱਖ ਕਰੋੜ ਡਾਲਰ ਸੀ।
ਭਾਰਤ ਦਾ ਮਾਰਕੀਟ ਸ਼ੇਅਰ ਇਸ ਸਾਲ 2.5 ਫ਼ੀਸਦੀ ਤੋਂ ਘਟ ਕੇ 2.4 ਫ਼ੀਸਦੀ 'ਤੇ ਆਇਆ
ਇਸ ਸਾਲ ਟੌਪ 10 ਐੱਮ. ਕੈਪ. ਲੀਗ 'ਚ ਸਿਰਫ ਅਮਰੀਕਾ ਅਤੇ ਚੀਨ ਦਾ ਮਾਰਕੀਟ ਸ਼ੇਅਰ ਵਧਿਆ ਹੈ ਜਦੋਂ ਕਿ ਬਾਕੀ ਸਾਰੇ 8 ਦੇਸ਼ਾਂ ਦਾ ਮਾਰਕੀਟ ਸ਼ੇਅਰ ਘਟਿਆ ਹੈ। ਅਮਰੀਕਾ ਦਾ ਮਾਰਕੀਟ ਸ਼ੇਅਰ ਇਸ ਸਾਲ ਹੁਣ ਤੱਕ 30.5 ਤੋਂ ਵਧ ਕੇ 41.6 ਫੀਸਦੀ 'ਤੇ ਪਹੁੰਚ ਗਿਆ, ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਦੂਜੇ ਨੰਬਰ 'ਤੇ ਚੀਨ ਹੈ, ਜਿਸ ਦਾ ਐੱਮ. ਕੈਪ. ਇਸ ਦੌਰਾਨ 8.4 ਤੋਂ ਵਧਕੇ 10.7 ਫ਼ੀਸਦੀ 'ਤੇ ਪਹੁੰਚ ਗਿਆ। ਭਾਰਤ ਦਾ ਮਾਰਕੀਟ ਸ਼ੇਅਰ ਇਸ ਦੌਰਾਨ 2.5 ਤੋਂ ਘਟ ਕੇ 2.4 ਫ਼ੀਸਦੀ 'ਤੇ ਆ ਗਿਆ।
ਟੌਪ 10 'ਚ ਸਿਰਫ ਕੈਨੇਡਾ ਦਾ ਰੈਂਕ ਸੁਧਰਿਆ
ਟੌਪ 10 ਲੀਗ 'ਚ ਤੀਜੇ ਨੰਬਰ 'ਤੇ ਸਥਿਤ ਜਾਪਾਨ ਦਾ ਐੱਮ. ਕੈਪ. ਇਸ ਸਾਲ ਹੁਣ ਤੱਕ 6.3 ਲੱਖ ਕਰੋੜ ਡਾਲਰ ਤੋਂ ਵਧ ਕੇ ਕਰੀਬ 6.8 ਲੱਖ ਕਰੋੜ ਡਾਲਰ 'ਤੇ ਪਹੁੰਚ ਗਿਆ ਪਰ ਉਸ ਦਾ ਮਾਰਕੀਟ ਸ਼ੇਅਰ 7.2 ਤੋਂ ਘਟ ਕੇ 6.7 ਫ਼ੀਸਦੀ 'ਤੇ ਆ ਗਿਆ। ਟੌਪ 10 'ਚ ਕੈਨੇਡਾ ਇਕੋ-ਇਕ ਦੇਸ਼ ਹੈ, ਜਿਸ ਦਾ ਰੈਂਕ ਸੁਧਰਿਆ ਹੈ। ਕੈਨੇਡਾ ਦਾ ਰੈਂਕ 8ਵੇਂ ਤੋਂ 7ਵੇਂ 'ਤੇ ਆ ਗਿਆ ਹੈ ਅਤੇ ਉਸ ਨੇ ਸਾਊਦੀ ਅਰਬ ਨੂੰ ਪਿੱਛੇ ਧੱਕਿਆ ਹੈ।
ਸਟੀਲ ਕੀਮਤਾਂ 'ਚ ਭਾਰੀ ਵਾਧਾ, ਨਵੇਂ ਸਾਲ 'ਚ ਕਾਰ-ਬਾਈਕ ਹੋਣਗੇ ਮਹਿੰਗੇ!
NEXT STORY