ਨਵੀਂ ਦਿੱਤੀ- ਗੋਦਰੇਜ ਇੰਡਸਟਰੀਜ਼ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ 30 ਜੂਨ, 2021 ਨੂੰ ਸਮਾਪਤ ਤਿਮਾਹੀ ਵਿਚ ਉਸ ਦਾ ਸਮੂਹਿਕ ਸ਼ੁੱਧ ਮੁਨਾਫਾ 185.97 ਕਰੋੜ ਰੁਪਏ ਰਿਹਾ । ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਉਸ ਦਾ ਸ਼ੁੱਧ ਮੁਨਾਫਾ 107.14 ਕਰੋੜ ਰੁਪਏ ਸੀ।
ਕੰਪਨੀ ਦੀ ਸੰਚਾਲਨ ਆਮਦਨ ਸਮੀਖਿਆ ਅਧੀਨ ਤਿਮਾਹੀ ਵਿਚ 2,890.49 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 1,980.06 ਕਰੋੜ ਰੁਪਏ ਸੀ। ਇਸ ਦੌਰਾਨ ਇਸ ਦਾ ਕੁੱਲ ਖ਼ਰਚ 2,945.53 ਕਰੋੜ ਰੁਪਏ ਰਿਹਾ।
ਕੰਪਨੀ ਨੇ ਹਾਲਾਂਕਿ, ਕਿਹਾ ਕਿ ਇਹ ਨਤੀਜੇ ਤੁਲਨਾਤਮਕ ਨਹੀਂ ਹਨ ਕਿਉਂਕਿ ਉਸ ਨੇ ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਆਪਣੀਆਂ ਕੁਝ ਸਹਾਇਕ ਕੰਪਨੀਆਂ ਅਤੇ ਸੰਯੁਕਤ ਉੱਦਮਾਂ ਦੀ ਸ਼ੇਅਰਧਾਰਕਤਾ ਵਿਚ ਹਿੱਸੇਦਾਰੀ ਲਈ ਅਤੇ ਕੁਝ ਤਬਦੀਲੀ ਕੀਤੀ ਸੀ। ਗੋਦਰੇਜ ਇੰਡਸਟਰੀਜ਼ ਰਸਾਇਣ ਸ਼੍ਰੇਣੀ ਤੋਂ ਆਮਦਨ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 621.43 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਵਿਚ 245.62 ਕਰੋੜ ਰੁਪਏ ਰਹੀ ਸੀ। ਗੋਦਰੇਜ ਇੰਡਸਟਰੀਜ਼, ਗੋਦਰੇਜ ਗਰੁੱਪ ਦੀ ਕੰਪਨੀ ਹੈ, ਜੋ ਵੱਖ-ਵੱਖ ਖੇਤਰਾਂ ਵਿਚ ਕਾਰੋਬਾਰ ਕਰਦੀ ਹੈ।
‘ਜ਼ੀ ਇਨਸਾਈਡਰ ਟ੍ਰੇਡਿੰਗ ਮਾਮਲੇ ’ਚ ਅਧਿਕਾਰਤ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਐਡਲਵੇਈਸ ਬ੍ਰੋਕਿੰਗ’
NEXT STORY