ਨਵੀਂ ਦਿੱਲੀ: ਸੋਮਵਾਰ ਨੂੰ ਡਾਲਰ ਦਾ ਮੁੱਲ ਵਧਣ ਅਤੇ ਰੁਪਏ ਦੇ ਕਮਜ਼ੋਰ ਹੋਣ ਨਾਲ ਘਰੇਲੂ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਤੇਜੀ ਦੇਖਣ ਨੂੰ ਮਿਲੀ ਸੀ ਪਰ ਮੰਗਲਵਾਰ ਨੂੰ ਇਨ੍ਹਾਂ ਵਿਚ ਇਕ ਵਾਰ ਤੋਂ ਗਿਰਾਵਟ ਦਰਜ ਕੀਤੀ ਗਈ। ਐਮ.ਸੀ.ਐਕਸ. (MCX) 'ਤੇ ਸਵੇਰੇ 10 ਵਜੇ ਅਕਤੂਬਰ ਡਿਲਿਵਰੀ ਵਾਲਾ ਸੋਨਾ 203 ਰੁਪਏ ਦੀ ਗਿਰਾਵਟ ਨਾਲ 50,862 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਟ੍ਰੇਡ ਕਰ ਰਿਹਾ ਸੀ। ਪਿਛਲੇ ਸੈਸ਼ਨ ਵਿਚ ਇਹ 51,065 ਰੁਪਏ ਦੇ ਭਾਆ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ ਗਿਰਾਵਟ ਨਾਲ 50,800 ਰੁਪਏ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਦਸੰਬਰ ਵਿਚ ਡਿਲਿਵਰੀ ਵਾਲਾ ਸੋਨਾ 124 ਰੁਪਏ ਦੀ ਗਿਰਾਵਟ ਨਾਲ 51,120 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਪਿਛਲੇ ਸੈਸ਼ਨ ਵਿਚ ਇਹ 51,244 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ 51,023 ਰੁਪਏ 'ਤੇ ਖੁੱਲ੍ਹਿਆ। ਦਸੰਬਰ ਡਿਲਿਵਰੀ ਵਾਲੀ ਚਾਂਦੀ 382 ਰੁਪਏ ਦੀ ਗਿਰਾਵਟ ਨਾਲ 67,889 ਰੁਪਏ ਪ੍ਰਤੀ ਕਿੱਲੋ ਦੇ ਭਾਅ 'ਤੇ ਟ੍ਰੇਡ ਕਰ ਰਹੀ ਸੀ। ਪਿਛਲੇ ਸੈਸ਼ਨ ਵਿਚ ਇਹ 68,271 ਰੁਪਏ 'ਤੇ ਬੰਦ ਹੋਈ ਸੀ ਅਤੇ ਅੱਜ ਸਵੇਰੇ 67,799 ਰੁਪਏ ਦੇ ਭਾਅ 'ਤੇ ਖੁੱਲੀ।
ਇਹ ਵੀ ਪੜ੍ਹੋ: ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ
ਸਰਾਫਾ ਬਾਜ਼ਾਰ ਦਾ ਹਾਲ
ਰੁਪਏ ਵਿਚ ਗਿਰਾਵਟ ਦੌਰਾਨ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਪ੍ਰਤੀ 10 ਗ੍ਰਾਮ 258 ਰੁਪਏ ਦੀ ਬੜ੍ਹਤ ਦਰਜ ਹੋਈ ਸੀ ਅਤੇ ਚਾਂਦੀ ਦੀ ਕੀਮਤ ਵਿਚ ਵੀ ਪ੍ਰਤੀ ਕਿਲੋਗ੍ਰਾਮ 837 ਰੁਪਏ ਦੀ ਤੇਜ਼ੀ ਦੇਖੀ ਗਈ ਸੀ। ਸੋਨਾ 258 ਰੁਪਏ ਦੀ ਤੇਜੀ ਨਾਲ 51,877 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਸ਼ੁੱਕਰਵਾਰ ਨੂੰ ਇਸ ਦੀ ਕੀਮਤ 51,619 ਰੁਪਏ ਸੀ। ਉੱਥੇ ਹੀ, ਚਾਂਦੀ 69,448 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸੋਮਵਾਰ ਨੂੰ ਸਰਾਫਾ ਬਾਜ਼ਾਰਾਂ 'ਚ 24 ਕੈਰੇਟ ਸੋਨਾ ਗਿਰਾਵਟ ਨਾਲ ਖੁੱਲ੍ਹਾ ਸੀ ਪਰ ਰੁਪਏ ਦੇ ਮੁਕਾਬਲੇ ਡਾਲਰ ਦੇ ਮਜਬੂਤ ਹੋਣ ਕਾਰਨ ਹੌਲੀ-ਹੌਲੀ ਇਸ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਕਾਰੋਬਾਰ ਖ਼ਤਮ ਹੋਣ ਤੱਕ ਇਸ 'ਚ 258 ਰੁਪਏ ਦੀ ਬੜ੍ਹਤ ਦਰਜ ਹੋਈ। ਸੋਮਵਾਰ ਨੂੰ ਭਾਰਤੀ ਕਰੰਸੀ 'ਚ 21 ਪੈਸੇ ਦੀ ਗਿਰਾਵਟ ਦਰਜ ਹੋਈ ਅਤੇ ਡਾਲਰ ਦੀ ਕੀਮਤ 73.35 ਦੇ ਪੱਧਰ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ: ਵਿਗਿਆਨੀ ਦਾ ਦਾਅਵਾ, ਕੋਰੋਨਾ ਤੋਂ ਬਚਾਅ ਸਕਦੇ ਹਨ ਸਰਦੀਆਂ 'ਚ ਪਾਏ ਜਾਣ ਵਾਲੇ ਕੱਪੜੇ
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਪ੍ਰਮੁੱਖ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਸਥਿਰ ਰਹੀਆਂ। ਕੌਮਾਂਤਰੀ ਬਾਜ਼ਾਰ 'ਚ ਸੋਨਾ 1,932 ਡਾਲਰ ਪ੍ਰਤੀ ਔਂਸ ਅਤੇ ਚਾਂਦੀ 26.93 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
LIC ’ਚ ਹਿੱਸੇਦਾਰੀ ਵੇਚੇਗੀ ਸਰਕਾਰ, IPO 'ਚ ਛੋਟੇ ਨਿਵੇਸ਼ਕਾਂ ਤੇ ਕਾਮਿਆਂ ਨੂੰ ਮਿਲੇਗੀ ਛੋਟ
NEXT STORY