ਨਵੀਂ ਦਿੱਲੀ : ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਲਗਾਤਾਰ 2 ਦਿਨ ਆਈ ਗਿਰਾਵਟ ਦੇ ਬਾਅਦ ਵੀਰਵਾਰ ਨੂੰ ਫਿਰ ਇਸ ਵਿਚ ਉਛਾਲ ਆਇਆ। ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਜ਼ੀ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 11 ਰੁਪਏ ਸੁਧਰ ਕੇ 53,132 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ ਬੰਦ ਭਾਅ 53,121 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ 1,554 ਰੁਪਏ ਦੇ ਸੁਧਾਰ ਨਾਲ 68,349 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਿਆ ਜੋ ਪਿਛਲੇ ਕਾਰੋਬਾਰੀ ਸੈਸ਼ਨ ਵਿਚ 66,795 ਰੁਪਏ ਪ੍ਰਤੀ ਕਿੱਲੋ ਸੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ 'ਤੇ ਰੂਸ ਦਾ WHO ਨੂੰ ਜਵਾਬ- ਮੁਕਾਬਲੇਬਾਜ਼ੀ ਤੋਂ ਨਾ ਡਰੋ
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਲਾਭ ਨਾਲ 1,931 ਡਾਲਰ ਪ੍ਰਤੀ ਓਂਸ ਹੋ ਗਿਆ, ਜਦੋਂ ਕਿ ਚਾਂਦੀ ਦੀ ਕੀਮਤ 25.88 ਡਾਲਰ ਪ੍ਰਤੀ ਓਂਸ 'ਤੇ ਲਗਭਗ ਬਣੀ ਰਹੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ, 'ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਹਾਜ਼ਿਰ ਕੀਮਤ ਵੱਧ ਕੇ 1,931 ਡਾਲਰ ਪ੍ਰਤੀ ਓਂਸ ਹੋ ਗਈ।'
ਇਹ ਵੀ ਪੜ੍ਹੋ: ਅਨੋਖ਼ੀ ਪ੍ਰੇਮ ਕਹਾਣੀ, ਪ੍ਰੇਮੀ ਨੇ ਖੁਦ ਨੂੰ ਅੱਗ ਲਗਾ ਕੀਤਾ ਪ੍ਰੇਮਿਕਾ ਨੂੰ ਪਰਪੋਜ਼, ਦੇਖੋ ਵੀਡੀਓ
ਕਮਜ਼ੋਰ ਹਾਜ਼ਿਰ ਮੰਗ ਨਾਲ ਵਾਇਦਾ ਬਾਜ਼ਾਰ ਵਿਚ ਗਿਰਾਵਟ
ਕਮਜ਼ੋਰ ਹਾਜ਼ਿਰ ਮੰਗ ਕਾਰਨ ਵਾਇਦਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨਾ 172 ਰੁਪਏ ਦੀ ਗਿਰਾਵਟ ਨਾਲ 52,082 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਅਕਤੂਬਰ ਮਹੀਨੇ ਵਿਚ ਡਿਲਿਵਰੀ ਵਾਲਾ ਸੋਨਾ ਕੰਟਰੈਕਟ ਦੀ ਕੀਮਤ 172 ਰੁਪਏ ਯਾਨੀ 0.33 ਫ਼ੀਸਦੀ ਦੀ ਗਿਰਾਵਟ ਨਾਲ 52,082 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 15,785 ਲਾਟ ਲਈ ਕਾਰੋਬਾਰ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਨਿਊਯਾਰਕ ਵਿਚ ਸੋਨਾ 0.50 ਫ਼ੀਸਦੀ ਦੀ ਗਿਰਾਵਟ ਨਾਲ 1,939.20 ਡਾਲਰ ਪ੍ਰਤੀ ਓਂਸ 'ਤੇ ਕਾਰੋਬਾਰ ਕਰ ਰਿਹਾ ਸੀ ।
ਇਹ ਵੀ ਪੜ੍ਹੋ: ਬੌਖਲਾਏ ਅੱਤਵਾਦੀ ਪੰਨੂ ਦੀ ਭੜਕਾਊ ਹਰਕਤ, ਦਿੱਲੀ 'ਚ ਹਾਈ ਅਲਰਟ ਜਾਰੀ
ਮੁਸੀਬਤ ਦੀ ਘੜੀ 'ਚ ਹਮੇਸ਼ਾ ਵਧੀ ਹੈ ਸੋਨੇ ਦੀ ਚਮਕ!
ਸੋਨਾ ਹਮੇਸ਼ਾ ਹੀ ਮੁਸੀਬਤ ਦੀ ਘੜੀ 'ਚ ਖੂਬ ਚਮਕਿਆ ਹੈ। 1979 'ਚ ਕਈ ਯੁੱਧ ਹੋਏ ਅਤੇ ਉਸ ਸਾਲ ਸੋਨਾ ਕਰੀਬ 120 ਫੀਸਦੀ ਉਛਲਿਆ ਸੀ। ਹਾਲ ਹੀ 'ਚ 2014 'ਚ ਸੀਰੀਆ 'ਤੇ ਅਮਰੀਕਾ ਦਾ ਖਤਰਾ ਮੰਡਰਾ ਰਿਹਾ ਸੀ ਤਾਂ ਵੀ ਸੋਨੇ ਦੇ ਰੇਟ ਅਸਮਾਨ ਛੂੰਹਣ ਲੱਗੇ ਸਨ। ਹਾਲਾਂਕਿ ਬਾਅਦ 'ਚ ਇਹ ਆਪਣੇ ਪੁਰਾਣੇ ਪੱਧਰ 'ਤੇ ਆ ਗਿਆ। ਜਦੋਂ ਇਰਾਨ ਤੋਂ ਅਮਰੀਕਾ ਦਾ ਤਨਾਅ ਵਧਿਆ ਜਾਂ ਫਿਰ ਜਦੋਂ ਚੀਨ-ਅਮਰੀਕਾ ਦਰਮਿਆਨ ਟ੍ਰੇਡ ਵਾਰ ਦੀ ਸਥਿਤੀ ਬਣੀ, ਉਦੋਂ ਵੀ ਸੋਨੇ ਦੀ ਕੀਮਤ ਵਧੀ।
ਇਹ ਵੀ ਪੜ੍ਹੋ: 18 ਕਰੋੜ ਲੋਕਾਂ ਦਾ Pan Card ਹੋ ਸਕਦੈ ਬੇਕਾਰ, ਜਲਦ ਕਰੋ ਇਹ ਕੰਮ
ਸੋਨੇ ਦੀ ਦਰਾਮਦ 94 ਫੀਸਦੀ ਘਟੀ
ਦੇਸ਼ 'ਚ ਸੋਨੇ ਦੀ ਦਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 94 ਫੀਸਦੀ ਘਟ ਕੇ 68.8 ਕਰੋੜ ਡਾਲਰ ਜਾਂ 5,160 ਕਰੋੜ ਰੁਪਏ 'ਤੇ ਆ ਗਿਆ। ਵਣਜ ਮੰਤਰਾਲਾ ਦੇ ਅੰਕੜਿਆਂ 'ਚ ਇਹ ਜਾਣਕਾਰੀ ਮਿਲੀ ਹੈ। ਸੋਨਾ ਦਰਾਮਦ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) ਨੂੰ ਪ੍ਰਭਾਵਿਤ ਕਰਦਾ ਹੈ। ਕੋਵਿਡ-19 ਮਹਾਮਾਰੀ ਕਾਰਣ ਸੋਨੇ ਦੀ ਮੰਗ 'ਚ ਗਿਰਾਵਟ ਆਈ ਹੈ, ਜਿਸ ਨਾਲ ਸੋਨੇ ਦੀ ਦਰਾਮਦ ਵੀ ਹੇਠਾਂ ਆ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਪੀਲੀ ਧਾਤ ਦਾ ਦਰਾਮਦ 11.5 ਅਰਬ ਡਾਲਰ ਜਾਂ 86,250 ਕਰੋੜ ਰੁਪਏ ਰਹੀ ਸੀ। ਇਸ ਤਰ੍ਹਾਂ ਸਮੀਖਿਆ ਅਧੀਨ ਤਿਮਾਹੀ 'ਚ ਪੀਲੀ ਧਾਤੂ ਦੀ ਦਰਾਮਦ ਵੀ 45 ਫੀਸਦੀ ਘਟ ਕੇ 57.5 ਕਰੋੜ ਡਾਲਰ ਜਾਂ 4,300 ਕਰੋੜ ਰੁਪਏ ਰਹਿ ਗਿਆ।
ਇਹ ਵੀ ਪੜ੍ਹੋ: ਭਾਰਤ 'ਚ ਜਾਇਡਸ ਕੈਡਿਲਾ ਨੇ ਸਭ ਤੋਂ ਸਸਤੀ ਕੋਰੋਨਾ ਦੀ ਦਵਾਈ ਕੀਤੀ ਲਾਂਚ
ਹੁਣ ਸਕੂਲ ਫ਼ੀਸਾਂ ਤੇ ਸੋਨੇ ਦੀ ਖਰੀਦ ਸਮੇਤ ਕਈ ਖਰਚਿਆਂ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਲਾਜ਼ਮੀ ਹੋਵੇਗੀ
NEXT STORY