ਜਲੰਧਰ (ਖੁਰਾਣਾ, ਮਹੇਸ਼)–ਨਗਰ ਨਿਗਮ ਇਨ੍ਹੀਂ ਦਿਨੀਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਭਾਰੀ ਖ਼ਰਚ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੀ ਸਫ਼ਾਈ ਦੀ ਸਥਿਤੀ ਕਾਬੂ ਵਿਚ ਨਹੀਂ ਆਉਂਦੀ ਦਿਸ ਰਹੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਸਾਫ਼-ਸਫ਼ਾਈ ਦੀ ਹਾਲਤ ਬੇਹੱਦ ਚਿੰਤਾਜਨਕ ਹੈ, ਜਦਕਿ ਕੁਝ ਚੋਣਵੇਂ ਇਲਾਕਿਆਂ ਨੂੰ ਵਾਰ-ਵਾਰ ਚਮਕਾਇਆ ਜਾ ਰਿਹਾ ਹੈ।
ਕੈਂਟ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਤਹਿਤ ਆਉਂਦੇ ਪਾਸ਼ ਇਲਾਕਿਆਂ ਵਿਚ ਬਿਊਟੀਫਿਕੇਸ਼ਨ ਮੁਹਿੰਮ ਤਕ ਚੱਲ ਰਹੀ ਹੈ ਪਰ ਕਈ ਹੋਰ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਕੈਂਟ ਇਲਾਕੇ ਦੀ ਮਹਿਲਾ ਆਗੂ ਅਤੇ ਹਲਕਾ ਇੰਚਾਰਜ ਨੇ ਕੁੱਕੀ ਢਾਬ ਇਲਾਕੇ ਵਿਚ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਹੈ, ਜਿੱਥੇ ਆਮ ਲੋਕਾਂ ਅਤੇ ‘ਆਪ’ ਵਰਕਰਾਂ ਦਾ ਲਗਾਤਾਰ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਨਾਲ ਜੁੜੀ ਅਹਿਮ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
ਪਰ ਇਸ ਦਫ਼ਤਰ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਹੀ ਖਾਲੀ ਪਲਾਟ ਦੇ ਸਾਹਮਣੇ ਕੂੜੇ ਦੇ ਢੇਰ ਸਾਰਾ ਦਿਨ ਲੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਕਈ-ਕਈ ਦਿਨ ਤਕ ਚੁੱਕਿਆ ਨਹੀਂ ਜਾਂਦਾ। ਓਧਰ ਵੈਸਟ ਵਿਧਾਨ ਸਭਾ ਹਲਕੇ ਦੀ ਸਥਿਤੀ ਬਿਲਕੁਲ ਉਲਟ ਹੈ। ਇਸ ਹਲਕੇ ਤਹਿਤ ਕਪੂਰਥਲਾ ਚੌਕ ਤੋਂ ਲੈ ਕੇ ਜਲੰਧਰ ਕੁੰਜ ਤਕ ਰਾਤ ਨੂੰ ਵੀ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਸੜਕ ਦੇ ਦੋਵੇਂ ਪਾਸਿਓਂ ਮਿੱਟੀ, ਮਲਬਾ ਅਤੇ ਕੂੜਾ ਚੁੱਕਿਆ ਜਾ ਰਿਹਾ ਹੈ।

ਖ਼ਾਸ ਗੱਲ ਇਹ ਹੈ ਕਿ ਨਿਗਮ ਰਾਮਾ ਮੰਡੀ ਇਲਾਕੇ ਵਿਚ ਵੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਪੈਸਾ ਖ਼ਰਚ ਕਰ ਰਿਹਾ ਹੈ ਪਰ ਉਮੀਦ ਅਨੁਸਾਰ ਨਤੀਜਾ ਸਾਹਮਣੇ ਨਹੀਂ ਆ ਰਿਹਾ। ਮੰਗਲਵਾਰ ਮੇਅਰ ਵਿਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਰਾਮਾ ਮੰਡੀ ਇਲਾਕੇ ਦਾ ਦੌਰਾ ਕੀਤਾ। ਦੌਰੇ ਦੌਰਾਨ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਮਿਲੇ। ਹਾਲਾਂਕਿ ਇਥੇ ਪ੍ਰਾਈਵੇਟ ਮਸ਼ੀਨਰੀ ਅਤੇ ਨਿਗਮ ਫੋਰਸ ਤੋਂ ਲਗਾਤਾਰ ਕੰਮ ਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਕਈ ਇਲਾਕੇ ਅਣਗੌਲੇ ਦਿਸੇ। ਜਾਂਚ ਦੌਰਾਨ ਕੁਝ ਨਿਗਮ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਗਈ ਅਤੇ ਹਾਜ਼ਰੀ ਸਿਸਟਮ ਵਿਚ ਵੀ ਗੰਭੀਰ ਕਮੀਆਂ ਪਾਈਆਂ ਗਈਆਂ, ਜਿਸ ’ਤੇ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਸਬੰਧੀ Weather ਦੀ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ 28 ਤਾਰੀਖ਼ ਤੱਕ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਰਾ ਬਿਆਸ ਦੀ ਸੰਗਤ ਨਾਲ ਜੁੜੀ ਅਹਿਮ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
NEXT STORY