ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਗਾਹਕੀ ਆਉਣ ਨਾਲ ਸ਼ੁੱਕਰਵਾਰ ਨੂੰ ਸੋਨਾ 305 ਰੁਪਏ ਚਮਕ ਕੇ 38,500 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 255 ਰੁਪਏ ਦੇ ਵਾਧੇ 'ਚ ਇਕ ਹਫਤੇ ਤੋਂ ਜ਼ਿਆਦਾ ਦੇ ਸਭ ਤੋਂ ਉੱਚੇ ਪੱਧਰ 38,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਗੁੱਡ ਫਰਾਈ ਡੇਅ ਦੇ ਮੌਕੇ 'ਤੇ ਵਿਦੇਸ਼ਾਂ 'ਚ ਅਧਿਕਤਰ ਪ੍ਰਮੁੱਖ ਸਰਾਫਾ ਬਾਜ਼ਾਰ ਬੰਦ ਰਹੇ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸੋਨੇ-ਚਾਂਦੀ 'ਚ ਹਲਕੀ ਮਜ਼ਬੂਤੀ ਦੇਖੀ ਗਈ ਸੀ। ਕਾਰੋਬਾਰੀਆਂ ਨੇ ਦੱਸਿਆ ਕਿ ਸਥਾਨਕ ਪੱਧਰ 'ਤੇ ਅੱਜ ਪੀਲੀ ਧਾਤੂ ਦੀ ਗਾਹਕੀ ਮਜ਼ਬੂਤ ਰਹਿਣ ਨਾਲ ਇਸ ਦੀ ਕੀਮਤ ਵਧ ਗਈ। ਵਿਵਾਹਿਕ ਮੌਸਮ ਨੂੰ ਦੇਖਦੇ ਹੋਏ ਆਉਣ ਵਾਲੇ ਸਮੇਂ 'ਚ ਵੀ ਇਸ 'ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਹਾਲਾਂਕਿ ਸੰਸਾਰਕ ਪੱਧਰ 'ਤੇ ਆਉਣ ਵਾਲੇ ਉਤਾਰ-ਚੜ੍ਹਾਅ 'ਤੇ ਕਾਫੀ ਕੁਝ ਨਿਰਭਰ ਕਰੇਗਾ।
ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਆਦੇਸ਼,ਨਾ ਕਰਨ ਮੀਡੀਆ ਨਾਲ ਗੱਲਬਾਤ
NEXT STORY