ਨਵੀਂ ਦਿੱਲੀ — ਵਿਦੇਸ਼ਾਂ ਵਿਚ ਦੋਵੇਂ ਕੀਮਤੀ ਧਾਤੂਆਂ 'ਚ ਹਫਤਾਭਰ ਰਹੀ ਗਿਰਾਵਟ ਦੇ ਦਬਾਅ 'ਚ ਦਿੱਲੀ ਸਰਾਫਾ ਬਜ਼ਾਰ 'ਚ ਸ਼ਨੀਵਾਰ ਨੂੰ ਸੋਨਾ 250 ਰੁਪਏ ਟੁੱਟ ਕੇ ਕਰੀਬ ਡੇਢ ਹਫਤੇ ਦੇ ਹੇਠਲੇ ਪੱਧਰ 39,100 ਪ੍ਰਤੀ 10 ਗ੍ਰਾਮ 'ਤੇ ਆ ਗਿਆ। ਚਾਂਦੀ ਵੀ 800 ਰੁਪਏ ਪ੍ਰਤੀ ਗਿਰਾਵਟ ਦੇ ਨਾਲ 44,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਜਿਹੜੀ ਕਿ 16 ਹਫਤਿਆਂ ਤੋਂ ਜ਼ਿਆਦਾ ਦਾ ਹੇਠਲਾ ਪੱਧਰ ਹੈ। ਚਾਂਦੀ ਲਗਾਤਾਰ ਦੂਜੇ ਦਿਨ ਕਮਜ਼ੋਰ ਹੋਈ ਜਦੋਂਕਿ ਸੋਨੇ 'ਚ ਲਗਾਤਾਰ ਤੀਜੇ ਦਿਨ ਨਰਮੀ ਰਹੀ ਹੈ।
ਵਿਦੇਸ਼ਾ ਵਿਚ ਬੀਤੇ ਦਿਨੀਂ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਨਰਮੀ ਦਾ ਅਸਰ ਸਥਾਨਕ ਬਜ਼ਾਰ ਵਿਚ ਅੱਜ ਦੇਖਿਆ ਗਿਆ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸੋਨਾ ਇਕ ਫੀਸਦੀ ਤੋਂ ਜ਼ਿਆਦਾ ਫਿਸਲ ਗਿਆ। ਸੋਨਾ ਹਾਜਿਰ 15.60 ਡਾਲਰ ਦੀ ਗਿਰਾਵਟ ਨਾਲ 1,460 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 18.60 ਡਾਲਰ ਫਿਸਲ ਕੇ 1,464.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜਿਰ ਵੀ ਸ਼ੁੱਕਰਵਾਰ ਨੂੰ ਢਾਈ ਫੀਸਦੀ ਟੁੱਟ ਕੇ 16.54 ਡਾਲਰ ਪ੍ਰਤੀ ਔਂਸ 'ਤੇ ਰਹੀ।
ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਚ ਰੋਜ਼ਗਾਰ ਦੇ ਮਜ਼ਬੂਤ ਅੰਕੜੇ ਆਉਣ ਨਾਲ ਸੋਨੇ 'ਚ ਦਬਾਅ ਰਿਹਾ। ਚੰਗੇ ਅੰਕੜਿਆਂ ਨਾਲ ਵਿਸ਼ਵਾਸ ਬਣਿਆ ਹੈ ਅਤੇ ਅਗਲੇ ਹਫਤੇ ਹੋਣ ਵਾਲੀ ਅਮਰੀਕੀ ਫੈਡਰਲ ਰਿਜ਼ਰਵ 'ਚ ਵਿਆਜ ਦਰਾਂ 'ਚ ਵਾਧਾ ਹੋ ਸਕਦਾ ਹੈ।
ਚੀਨ ਦੇ ਕਈ ਐਪ 'ਤੇ ਸੰਸਦੀ ਕਮੇਟੀ ਦੀ ਨਜ਼ਰ
NEXT STORY