ਨਵੀਂ ਦਿੱਲੀ— ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਦਰਜ ਹੋਈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਰਿਕਾਰਡ ਤੋਂ 100 ਰੁਪਏ ਘੱਟ ਕੇ 38,570 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਪਿਛਲੇ ਕਾਰੋਬਾਰੀ ਦਿਨ ਇਸ ਦੀ ਕੀਮਤ ਰਿਕਾਰਡ 38,670 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਤਕ ਪੁੱਜ ਗਈ ਸੀ।
ਉੱਥੇ ਹੀ, ਚਾਂਦੀ 50 ਰੁਪਏ ਸਸਤੀ ਹੋ ਕੇ 45,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਮੁਤਾਬਕ, ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਨਾਲ ਸੋਨੇ ਅਤੇ ਚਾਂਦੀ ਦੀ ਮੰਗ ਘੱਟ ਹੋਈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 12.12 ਡਾਲਰ ਘੱਟ ਕੇ 1,500.95 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਡਲਿਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 12 ਡਾਲਰ ਦੀ ਗਿਰਾਵਟ ਨਾਲ 1,511.60 ਪ੍ਰਤੀ ਔਂਸ ਬੋਲਿਆ ਗਿਆ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.15 ਡਾਲਰ ਦੀ ਗਿਰਾਵਟ 'ਚ 16.92 ਡਾਲਰ ਪ੍ਰਤੀ ਔਂਸ 'ਤੇ ਰਹੀ।
ਬਾਜ਼ਾਰ ਮਾਹਰਾਂ ਮੁਤਾਬਕ, ਡਾਲਰ ਮਹਿੰਗਾ ਹੋਣ ਨਾਲ ਕੀਮਤੀ ਧਾਤਾਂ ਦੀ ਕੀਮਤ 'ਚ ਗਿਰਾਵਟ ਦਰਜ ਹੋਈ ਹੈ। ਸਟਾਕਸ ਬਾਜ਼ਾਰਾਂ 'ਚ ਪਰਤੀ ਤੇਜ਼ੀ ਨਾਲ ਵੀ ਸੋਨੇ ਦੀ ਕੀਮਤ 'ਤੇ ਦਬਾਅ ਰਿਹਾ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਭਟੂਰ ਦੀ ਕੀਮਤ ਵੀ 100 ਰੁਪਏ ਡਿੱਗ ਕੇ 38,400 ਰੁਪਏ ਪ੍ਰਤੀ ਦਸ ਗ੍ਰਾਮ ਬੋਲੀ ਗਈ। ਹਾਲਾਂਕਿ, 8 ਗ੍ਰਾਮ ਵਾਲੀ ਗਿੰਨੀ 28,800 ਰੁਪਏ 'ਤੇ ਸਥਿਰ ਰਹੀ।
ਧੋਖਾਧੜੀ ਤੋਂ ਬਚਣ ਲਈ IRDAI ਨੇ ਜਾਰੀ ਕੀਤੀ ਇਹ ਚਿਤਾਵਨੀ
NEXT STORY