ਜਲੰਧਰ (ਬਿਜ਼ਨੈੱਸ ਡੈਸਕ) – ਡਾਲਰ ਇੰਡੈਕਸ ’ਚ ਕਮਜ਼ੋਰੀ ਅਤੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵਲੋਂ ਕੀਤੀ ਜਾ ਰਹੀ ਸੋਨੇ ਦੀ ਖਰੀਦ ਕਾਰਨ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ਉੱਤੇ ਸੋਨੇ ਦੇ ਰੇਟ ਪੰਜ ਮਹੀਨੇ ਦੇ ਉੱਚ ਪੱਧਰ ’ਤੇ ਪਹੁੰਚ ਗਏ ਹਨ। ਨਿਊਯਾਰਕ ਮੈਟਲ ਐਕਸਚੇਂਜ ਕਾਮੈਕਸ ’ਚ ਵੀ ਸੋਨੇ ਦੇ ਰੇਟ ਪੰਜ ਮਹੀਨੇ ਦੇ ਉੱਚ ਪੱਧਰ 1900 ਡਾਲਰ ਪ੍ਰਤੀ ਓਂਸ ਨੂੰ ਪਾਰ ਕਰ ਗਏ ਹਨ ਜਦ ਕਿ ਭਾਰਤ ’ਚ ਸੋਨਾ 49,000 ਪ੍ਰਤੀ ਤੋਲੇ ਤੱਕ ਪਹੁੰਚ ਗਿਆ ਹੈ। ਸੋਨੇ ’ਚ ਇਹ ਤੇਜ਼ੀ ਪਿਛਲੇ 9 ਦਿਨ ਤੋਂ ਲਗਾਤਾਰ ਜਾਰੀ ਹੈ। ਸੋਨਾ ਮੁੜ 50 ਹਜ਼ਾਰ ਹੋਣ ਲਈ ਬੇਤਾਬ ਹੈ।
ਡਾਲਰ ਇੰਡੈਕਸ ’ਚ ਕਮਜ਼ੋਰੀ ਕਾਰਨ ਸੋਨੇ ’ਚ ਤੇਜ਼ੀ
ਦਰਅਸਲ ਜਦੋਂ ਦੁਨੀਆ ਦੀਆਂ ਹੋਰ ਕਰੰਸੀਆਂ ਦੇ ਮੁਕਾਬਲੇ ਡਾਲਰ ਮਜ਼ਬੂਤ ਹੁੰਦਾ ਹੈ ਤਾਂ ਅਮਰੀਕਾ ’ਚ ਸੋਨੇ ਦੀਆਂ ਕੀਮਤਾਂ ਡਾਲਰ ’ਚ ਡਿਗਣ ਲਗਦੀਆਂ ਹਨ ਕਿਉਂਕਿ ਹੋਰ ਦੇਸ਼ਾਂ ਦੀ ਕਰੰਸੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਸੋਨੇ ਦੀ ਖਰੀਦ ਲਈ ਜ਼ਿਆਦਾ ਡਾਲਰ ਅਦਾ ਕਰਨੇ ਪੈਂਦੇ ਹਨ। ਹੁਣ ਕਿਉਂਕਿ ਦੁਨੀਆ ਭਰ ’ਚ ਡਾਲਰ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਅਤੇ ਡਾਲਰ ਹੋਰ ਕਰੰਸੀਆਂ ਦੇ ਮੁਕਾਬਲੇ ਸਥਿਰ ਹੈ ਤਾਂ ਸੋਨੇ ’ਚ ਤੇਜ਼ੀ ਦਾ ਦੌਰ ਸ਼ੁਰੂ ਹੋਇਆ ਹੈ। ਡਾਲਰ ਦੀਆਂ ਕੀਮਤਾਂ ਘੱਟ ਹੋਣ ਕਾਰਨ ਚੀਨ ਸਮੇਤ ਕਈ ਹੋਰ ਦੇਸ਼ਾਂ ਦੇ ਕੇਂਦਰੀ ਬੈਂਕ ਵੀ ਸੋਨੇ ਦੀ ਖਰੀਦ ਕਰ ਰਹੇ ਹਨ ਅਤੇ ਮਹਿੰਗਾਈ ਵਧਣ ਦੇ ਡਰ ਤੋਂ ਲੋਕਾਂ ਨੂੰ ਹੁਣ ਸੋਨੇ ’ਚ ਨਿਵੇਸ਼ ਕਰਨਾ ਫਾਇਦੇ ਦਾ ਸੌਦਾ ਲੱਗ ਰਿਹਾ ਹੈ।
ਅਮਰੀਕਾ ਕੋਲ ਸੋਨੇ ਦਾ ਵੱਡਾ ਭੰਡਾਰ, ਭਾਰਤ 9ਵੇਂ ਨੰਬਰ ’ਤੇ
ਵਰਲਡ ਗੋਲਡ ਕਾਊਂਸਲ ਵਲੋਂ ਅਪ੍ਰੈਲ ’ਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ 2020 ’ਚ ਲਗਾਤਾਰ 11ਵੇਂ ਸਾਲ ਵੀ ਸੋਨੇ ਦੀ ਖਰੀਦ ਜਾਰੀ ਰੱਖੀ ਹੈ। ਇਸ ਸੂਚੀ ’ਚ ਇੰਟਰਨੈਸ਼ਨਲ ਮਾਨੀਟਰੀ ਫੰਡ (ਆਈ. ਐੱਮ. ਐੱਫ.) ਨੂੰ ਇਕ ਦੇਸ਼ ਨਾ ਹੋਣ ਕਾਰਨ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਕੋਲ ਵੀ ਆਪਣੇ ਰਿਜ਼ਰਵ ’ਚ 2814 ਟਨ ਸੋਨੇ ਦਾ ਭੰਡਾਰ ਹੈ ਅਤੇ ਸੋਨੇ ਦੇ ਭੰਡਾਰ ਦੇ ਮਾਮਲੇ ’ਚ ਆਈ. ਐੱਮ. ਐੱਫ. ਤੀਜੇ ਨੰਬਰ ’ਤੇ ਹੈ।
ਨੰਬਰ 1-ਅਮਰੀਕਾ
ਸੋਨੇ ਦਾ ਭੰਡਾਰ 8,133.5 ਟਨ
ਵਿਦੇਸ਼ੀ ਮੁਦਰਾ 77.5 ਫੀਸਦੀ
ਨੰਬਰ 2-ਜਰਮਨੀ
ਸੋਨੇ ਦਾ ਭੰਡਾਰ 3,362.4 ਟਨ
ਵਿਦੇਸ਼ੀ ਮੁਦਰਾ 77.5 ਫੀਸਦੀ
ਨੰਬਰ 3-ਇਟਲੀ
ਸੋਨੇ ਦਾ ਭੰਡਾਰ 2,451.8
ਵਿਦੇਸ਼ੀ ਮੁਦਰਾ 69.3 ਫੀਸਦੀ
ਨੰਬਰ 4-ਫਰਾਂਸ
ਸੋਨੇ ਦਾ ਭੰਡਾਰ 2,436.0 ਟਨ
ਵਿਦੇਸ਼ੀ ਮੁਦਰਾ 64.5 ਫੀਸਦੀ
ਨੰਬਰ 5-ਰੂਸ
ਸੋਨੇ ਦਾ ਭੰਡਾਰ 2,295.4 ਟਨ
ਵਿਦੇਸ਼ੀ ਮੁਦਰਾ 22 ਫੀਸਦੀ
ਨੰਬਰ 6-ਚੀਨ
ਸੋਨੇ ਦਾ ਭੰਡਾਰ 1948.3 ਟਨ
ਵਿਦੇਸ਼ੀ ਮੁਦਰਾ 3.3 ਫੀਸਦੀ
ਨੰਬਰ 7-ਸਵਿਟਜ਼ਰਲੈਂਡ
ਸੋਨੇ ਦਾ ਭੰਡਾਰ 1040.0 ਟਨ
ਵਿਦੇਸ਼ੀ ਮੁਦਰਾ 5.4 ਫੀਸਦੀ
ਨੰਬਰ 8-ਜਾਪਾਨ
ਸੋਨੇ ਦਾ ਭੰਡਾਰ 765.2 ਟਨ
ਵਿਦੇਸ਼ੀ ਮੁਦਰਾ 3.1 ਫੀਸਦੀ
ਨੰਬਰ 9-ਭਾਰਤ
ਸੋਨੇ ਦਾ ਭੰਡਾਰ 687.8 ਟਨ
ਵਿਦੇਸ਼ੀ ਮੁਦਰਾ 6.5 ਫੀਸਦੀ
ਨੰਬਰ 10-ਨੀਦਰਲੈਂਡ
ਸੋਨੇ ਦਾ ਭੰਡਾਰ 612.5 ਟਨ
ਵਿਦੇਸ਼ੀ ਮੁਦਰਾ 67.4 ਫੀਸਦੀ
ਡਾਲਰ ਇੰਡੈਕਸ ਡਿੱਗਿਆ, ਸੋਨਾ ਚਮਕਿਆ
ਡਾਲਰ ਇੰਡੈਕਸ ਕਾਮੈਕਸ ’ਤੇ ਸੋਨੇ ਦਾ ਭੰਡਾਰ
ਡਾਓ ਜੋਨਸ ਫਾਰੈਕਸ ਐਕਸਚੇਂਜ ’ਚ ਡਾਲਰ ਇੰਡੈਕਸ 3 ਮਈ ਨੂੰ 11800 ’ਤੇ ਕਾਰੋਬਾਰ ਕਰ ਰਿਹਾ ਸੀ ਜਦ ਕਿ ਸੋਨੇ ਦੀ ਕੀਮਤ ਇਸ ਦੌਰਾਨ 3 ਮਈ ਨੂੰ 1791 ਡਾਲਰ ’ਤੇ ਸੀ ਅਤੇ 26 ਮਈ ਨੂੰ ਆਲਾਰ ਇੰਡੈਕਸ ਡਿੱਗ ਕੇ 11672 ’ਤੇ ਪਹੁੰਚ ਗਿਆ ਜਦ ਕਿ ਸੋਨਾ 1906 ਡਾਲਰ ’ਤੇ ਕਾਰੋਬਾਰ ਕਰ ਰਿਹਾ ਸੀ।
ਪੰਜਾਬ 'ਚ ਡੀਜ਼ਲ 90 ਰੁ: ਦੇ ਨੇੜੇ ਪੁੱਜਾ, ਪੈਟਰੋਲ ਕੀਮਤਾਂ ਨੂੰ ਵੀ ਲੱਗੀ ਅੱਗ
NEXT STORY