ਨਵੀਂ ਦਿੱਲੀ— ਸਕਾਰਾਤਮਕ ਕੌਮਾਂਤਰੀ ਸੰਕੇਤਾਂ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਖਰੀਦਦਾਰੀ ਵਧਣ ਨਾਲ ਸਰਾਫਾ ਬਾਜ਼ਾਰ 'ਚ ਬੀਤੇ ਹਫਤੇ ਸੋਨੇ ਦੀ ਕੀਮਤ 29,580 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਕੀਮਤ ਵੀ ਤੇਜ਼ੀ ਨਾਲ 38,660 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਮਜ਼ਬੂਤ ਰੁਖ਼ ਦੇ ਇਲਾਵਾ ਘਰੇਲੂ ਹਾਜ਼ਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਵੱਲੋਂ ਮੰਗ ਵਧਣ ਨਾਲ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਗਈ।
ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ ਖਤਮ ਹੋਏ ਹਫਤੇ 'ਚ ਤੇਜ਼ੀ ਦਰਸਾਉਂਦਾ 1,274.50 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਤੇਜ਼ੀ ਨਾਲ 16.37 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਏ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕ੍ਰਮਵਾਰ 29,525 ਰੁਪਏ ਅਤੇ 29,375 ਰੁਪਏ ਪ੍ਰਤੀ 10 ਗ੍ਰਾਮ 'ਤੇ ਕਮਜ਼ੋਰ ਸ਼ੁਰੂਆਤ ਹੋਈ। ਬਾਅਦ 'ਚ ਇਹ ਕੀਮਤਾਂ 300-300 ਰੁਪਏ ਵਧ ਕੇ ਕ੍ਰਮਵਾਰ 29,850 ਰੁਪਏ ਅਤੇ 29,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈਆਂ। ਗਿੰਨੀ ਦੀ ਕੀਮਤ ਵੀ 100 ਰੁਪਏ ਦੀ ਤੇਜ਼ੀ ਨਾਲ ਹਫਤੇ ਦੇ ਅੰਤ 'ਚ 24,500 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਬੰਦ ਹੋਈ। ਉਤਰਾਅ-ਚੜ੍ਹਾਅ ਦੇ ਬਾਅਦ ਚਾਂਦੀ ਤਿਆਰ ਦੀ ਕੀਮਤ 560 ਰੁਪਏ ਦੀ ਤੇਜ਼ੀ ਨਾਲ 38660 ਰੁਪਏ ਪ੍ਰਤੀ ਕਿਲੋ, ਜਦੋਂ ਕਿ ਚਾਂਦੀ ਹਫਤਾਵਾਰੀ ਡਲਿਵਰੀ ਦੇ ਮੁੱਲ 750 ਰੁਪਏ ਦੀ ਤੇਜ਼ੀ ਨਾਲ 37,955 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਏ।
ਇਸ ਹਫਤੇ 34 ਹਜ਼ਾਰ ਹੋ ਸਕਦੈ ਸੈਂਸੈਕਸ, ਨਿਫਟੀ ਦੀ ਵੀ ਰਿਕਾਰਡ ਬਣਾਉਣ ਦੀ ਸੰਭਾਵਨਾ
NEXT STORY