ਮੁੰਬਈ—ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੇਂਦਰ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ( ਬੀ.ਜੇ.ਪੀ) ਦੇ ਪੱਖ 'ਚ ਰਹਿਣ ਨਾਲ ਉਤਸਾਹਿਤ ਨਿਵੇਸ਼ਕਾਂ ਦੀ ਮਜ਼ਬੂਤ ਧਾਰਣਾ ਦੇ ਬਲ 'ਤੇ ਬੀਤੇ ਹਫਤੇ ਨਵੇਂ ਸਿਖਰ ਨੂੰ ਛੂਹਣ ਦੇ ਬਾਅਦ ਆਉਣ ਵਾਲੇ ਹਫਤੇ 'ਚ ਸੈਂਸੈਕਸ ਦੇ ਪਹਿਲੀ ਬਾਰ 34 ਹਜ਼ਾਰੀ ਹੋਣ ਅਤੇ ਨਿਫਟੀ 10,500 ਅੰਕ ਦੇ ਪਾਰ ਜਾਣ ਦੀ ਪੂਰੀ ਸੰਭਾਵਨਾਂ ਹੈ।
ਇਸ ਸਾਲ ਹੁਣ ਤੱਕ ਸੈਂਸੈਕਸ 27 ਪ੍ਰਤੀਸ਼ਤ ਤੋਂ ਜ਼ਿਆਦਾ ਚੜ੍ਹ ਚੁੱਕਿਆ ਹੈ। ਪਿਛਲੇ ਸਾਲ ਦੇ ਅੰਤ 'ਚ ਇਹ 26,626.46 ਅੰਕ 'ਤੇ ਬੰਦ ਹੋਇਆ ਸੀ। ਇਸ ਪ੍ਰਕਾਰ ਇਸ 'ਚ 7,300 ਅੰਕ ਤੋਂ ਜ਼ਿਆਦਾ ਦਾ ਵਾਧਾ ਦਰਜ ਹੋ ਚੁੱਕਿਆ ਹੈ। ਗਤ ਹਫਤੇ ਬੀ.ਐੱਸ.ਈ. ਦਾ ਸੈਂਸੈਕਸ 1.42 ਪ੍ਰਤੀਸ਼ਤ ਯਾਨੀ 477.33 ਅੰਕ ਦੀ ਮਜ਼ਬੂਤੀ ਦੇ ਨਾਲ 33,940.30 ਅੰਕ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 1.54 ਪ੍ਰਤੀਸ਼ਤ ਯਾਨੀ 159.75 ਅੰਕ ਹਫਤੇ ਦੇ ਵਾਧੇ 'ਚ 10,493 ਅੰਕ 'ਤੇ ਬੰਦ ਹੋਇਆ।
ਦਰਮਿਆਨੀ ਅਤੇ ਛੋਟੀਆਂ ਕੰਪਨੀਆਂ 'ਚ ਨਿਵੇਸ਼ਕਾਂ ਨੇ ਜਬਰਦਸਤ ਵਿਕਾਸ ਦਿਖਾਇਆ। ਬੀ.ਐੱਸ.ਈ. ਦਾ ਮਿਡਕੈਪ 3.52 ਪ੍ਰਤੀਸ਼ਤ ਅਤੇ ਸਮਾਲਕੈਪ 4.51 ਪ੍ਰਤੀਸ਼ਤ ਦੀ ਤੇਜ਼ੀ 'ਚ ਰਿਹਾ। ਆਉਣ ਵਾਲੇ ਹਫਤੇ 'ਚ ਕ੍ਰਿਸਮਸ ਕਾਰਨ ਸੋਮਵਾਰ ਨੂੰ ਬਾਜ਼ਾਰ ਬੰਦ ਰਹੇਗਾ। ਨਵੇਂ ਸਾਲ ਦੇ ਮੱਦੇਨਜ਼ਰ ਬਾਕੀ ਚਾਰ ਦਿਨ ਵੀ ਕਾਰੋਬਾਰ ਦੀ ਮਾਤਰਾ ਘੱਟ ਰਹਿਣ ਦੀ ਉਮੀਦ ਹੈ।
ਹੁਣ ਸੰਘਣੀ ਧੁੰਦ 'ਚ ਵੀ 100 ਦੀ ਸਪੀਡ 'ਤੇ ਦੌੜ ਸਕੇਗੀ ਟਰੇਨ
NEXT STORY