ਨਵੀਂ ਦਿੱਲੀ — ਅੱਜ ਯਾਨੀ ਵੀਰਵਾਰ 1 ਦਸੰਬਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਇਸ ਦੇ ਨਾਲ ਹੀ ਭਾਰਤੀ ਵਾਇਦਾ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.03 ਫੀਸਦੀ ਡਿੱਗ ਗਈ। ਇਸ ਦੇ ਨਾਲ ਹੀ ਅੱਜ ਵਾਇਦਾ ਬਾਜ਼ਾਰ 'ਚ ਚਾਂਦੀ 'ਚ 1.85 ਫੀਸਦੀ ਦੀ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ : ਇਸ ਸਾਲ 8000 ਕਰੋੜਪਤੀਆਂ ਨੇ ਛੱਡਿਆ ਭਾਰਤ, ਦੇਸ਼ ਛੱਡਣ ਵਾਲੇ ਟਾਪ-5 ਦੇਸ਼ਾਂ 'ਚ ਸ਼ਾਮਲ ਰੂਸ-ਯੂਕਰੇਨ!
ਵੀਰਵਾਰ ਨੂੰ 24 ਕੈਰੇਟ ਸ਼ੁੱਧਤਾ ਵਾਲਾ ਸੋਨਾ ਵਾਇਦਾ ਬਾਜ਼ਾਰ 'ਚ ਸਵੇਰੇ 9.10 ਵਜੇ ਤੱਕ 52,462 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਕਿ ਕੱਲ੍ਹ ਦੇ ਬੰਦ ਮੁੱਲ ਤੋਂ 18 ਰੁਪਏ ਘੱਟ ਹੈ। ਮਲਟੀ ਕਮੋਡਿਟੀ ਐਕਸਚੇਂਜ 'ਚ ਅੱਜ ਚਾਂਦੀ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਚਾਂਦੀ ਕੱਲ੍ਹ ਦੇ ਬੰਦ ਮੁੱਲ ਤੋਂ 1,150 ਰੁਪਏ ਦੇ ਵਾਧੇ ਨਾਲ 63,390 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਜ਼ਬਰਦਸਤ ਉਛਾਲ
ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨੇ ਦੀ ਹਾਜ਼ਿਰ ਕੀਮਤ ਅੱਜ 1.51 ਫੀਸਦੀ ਵਧ ਕੇ 1,775.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ ਵੀ ਅੱਜ 5.14 ਫੀਸਦੀ ਦੇ ਵਾਧੇ ਨਾਲ 22.31 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਫੋਰਬਸ ਨੇ ਜਾਰੀ ਕੀਤੀ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ, ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਟਾਪ 'ਤੇ ਬਰਕਰਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Apple ਪ੍ਰੋਡਕਟਸ ਦੀ ਪ੍ਰੋਡਕਸ਼ਨ ’ਚ ਚੀਨ ਨੂੰ ਪਛਾੜਨ ਦੀ ਕੋਸ਼ਿਸ਼, ਟਾਟਾ ਖ਼ਰੀਦ ਸਕਦੀ ਹੈ ਪਲਾਂਟ
NEXT STORY