ਨਵੀਂ ਦਿੱਲੀ (ਇੰਟ.) – ਟਾਟਾ ਗਰੁੱਪ ਛੇਤੀ ਹੀ ਵਿਸਟ੍ਰਾਨ ਕਾਰਪ ਦਾ ਕਰਨਾਟਕ ਸਥਿਤ ਮੈਨੂਫੈਕਚਰਿੰਗ ਪਲਾਂਟ ਖਰੀਦ ਸਕਦਾ ਹੈ। ਇਸ ਪਲਾਂਟ ’ਚ ਆਈਫੋਨ ਤੋਂ ਇਲਾਵਾ ਐਪਲ ਦੇ ਹੋਰ ਪ੍ਰੋਡਕਟਸ ਦਾ ਨਿਰਮਾਣ ਹੁੰਦਾ ਹੈ। ਦਰਅਸਲ ਚੀਨ ’ਚ ਦੁਨੀਆ ਦੀ ਸਭ ਤੋਂ ਵੱਡੀ ਆਈਫੋਨ ਮੈਨੂਫੈਕਚਰਿੰਗ ਫੈਸਿਲਿਟੀ ਲਾਕਡਾਊਨ ਕਾਰਨ ਬੰਦ ਹੈ, ਜਿਸ ਕਾਰਨ ਆਈਫੋਨ ਦਾ ਪ੍ਰੋਡਕਸ਼ਨ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਿਹਾ ਹੈ। ਜੇ ਟਾਟਾ ਅਤੇ ਵਿਸਟ੍ਰਾਨ ਦਰਮਿਆਨ ਇਹ ਸੌਦਾ ਹੋ ਜਾਂਦਾ ਹੈ ਤਾਂ ਕੁੱਝ ਹੱਦ ਤੱਕ ਇਸ ਪ੍ਰੇਸ਼ਾਨੀ ਤੋਂ ਐਪਲ ਨੂੰ ਰਾਹਤ ਮਿਲ ਸਕਦੀ ਹੈ। ਟਾਟਾ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ (ਟੀ. ਈ. ਪੀ. ਐੱਲ.) ਪਹਿਲਾਂ ਤੋਂ ਐਪਲ ਪ੍ਰੋਡਕਟਸ ਲਈ ਕੰਪੋਨੈਂਟ ਬਣਾਉਂਦੀ ਹੈ।
ਹਾਲ ਹੀ ’ਚ ਖਬਰ ਆਈ ਸੀ ਕਿ ਟਾਟਾ ਤੋਂ ਆਰਡਰ ਪ੍ਰਾਪਤ ਕਰਨ ਲਈ ਟਾਟਾ ਦੀ ਇਹ ਕੰਪਨੀ ਵੱਡੇ ਪੱਧਰ ’ਤੇ ਕਰਮਚਾਰੀਆਂ ਦੀ ਭਰਤੀ ਕਰਨ ਵਾਲੀ ਹੈ। ਇਕ ਖਬਰ ਮੁਤਾਬਕ ਇਹ ਸੌਦਾ 4-5 ਹਜ਼ਾਰ ਕਰੋੜ ਰੁਪਏ ’ਚ ਹੋ ਸਕਦਾ ਹੈ। ਟਾਟਾ ਗਰੁੱਪ ਨੇ ਇਸ ਖਬਰ ’ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜੁਆਇੰਟ ਵੈਂਚਰ ਵੀ ਸੰਭਵ ਇਸ ਸਾਲ ਸਤੰਬਰ ’ਚ ਬਲੂਮਬਰਗ ਨੇ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਟਾਟਾ ਗਰੁੱਪ ਅਤੇ ਵਿਸਟ੍ਰਾਨ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਜੁਆਇੰਟ ਵੈਂਚਰ ਬਣਾਉਣ ’ਤੇ ਵਿਚਾਰ ਕਰ ਰਹੇ ਹਨ। ਟਾਟਾ ਇਸ ਵੈਂਚਰ ਦੀ ਅਗਵਾਈ ਕਰੇਗੀ ਪਰ ਵਿਸਟ੍ਰਾਨ ਦੀ ਵੀ ਕੁੱਝ ਹਿੱਸੇਦਾਰੀ ਇਸ ’ਚ ਹੋਵੇਗੀ ਤਾਂ ਕਿ ਉਸ ਨੂੰ ਐਪਲ ਦੇ ਗਲੋਬਲ ਵੈਂਡਰ ਵਜੋਂ ਫਾਇਦਾ ਮਿਲ ਸਕੇ।
ਚੀਨ ਦੀ ਸਥਿਤੀ ਦਾ ਫਾਇਦਾ ਉਠਾਉਣ ਦਾ ਯਤਨ ਜਿਵੇਂ ਕਿ ਅਸੀਂ ਉੱਪਰ ਤੁਹਾਨੂੰ ਦੱਸਿਆ ਕਿ ਚੀਨ ’ਚ ਲਾਕਡਾਊਨ ਕਾਰਨ ਉੱਥੇ ਮੌਜੂਦ ਆਈਫੋਨ ਮੈਨੂਫੈਕਚਰਿੰਗ ਦੀ ਸਭ ਤੋਂ ਵੱਡੀ ਫੈਸਿਲਿਟੀ ਬੰਦ ਹੈ ਅਤੇ ਇਸ ਦਾ ਅਸਰ ਉਤਪਾਦਨ ’ਤ ਹੋਇਆ ਹੈ। ਹੁਣ ਐਪਲ ਸਮੇਤ ਦੂਜੀਆਂ ਇਲੈਕਟ੍ਰਾਨਿਕ ਕੰਪਨੀਆਂ ਚੀਨ ਤੋਂ ਇਲਾਵਾ ਹੋਰ ਦੇਸ਼ਾਂ ਨੂੰ ਮੈਨੂਫੈਕਚਰਿੰਗ ਬਦਲ ਵਜੋਂ ਅਜਮਾਉਣਾ ਚਾਹ ਰਹੀਆਂ ਹਨ। ਅਜਿਹੇ ’ਚ ਟਾਟਾ ਸਮੂਹ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਚੀਨ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਇਲੈਕਟ੍ਰਾਨਿਕ ਪ੍ਰੋਡਕਟਸ ਵਾਲੀਆਂ ਕੰਪਨੀਆਂ ਦੇ ਵੈਂਡਰ ਵਜੋਂ ਭਾਰਤ ਨੂੰ ਇਕ ਪਸੰਦੀਦਾ ਬਦਲ ਬਣਾਉਣ ਦਾ ਯਤਨ ਕਰ ਰਹੇ ਹਨ। ਭਾਰਤ ’ਚ ਆਈਫੋਨ-14 ਦਾ ਨਿਰਮਾਣ ਐਪਲ ਦੇ ਭਾਰਤ ’ਚ ਪ੍ਰਮੁੱਖ 3 ਵੈਂਡਰ ਹਨ ਫਾਕਸਕਾਨ, ਵਿਸਟ੍ਰਾਨ ਅਤੇ ਪੇਗਾਟ੍ਰਾਨ। ਭਾਰਤ ’ਚ ਹੁਣ ਆਈਫੋਨ-14 ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਫਾਕਸਕਾਨ ਦੇ ਕੋਲ ਹੀ ਆਈਫੋਨ ਦੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਫੈਸਿਲਿਟੀ ਹੈ। ਇਹ ਚੀਨ ਦੇ ਝੇਂਗਝਾਊ ’ਚ ਸਥਿਤ ਹੈ।
ਕ੍ਰਿਪਟੋ ਐਕਸਚੇਂਜ ਕ੍ਰਾਕੇਨ ਨੇ 1,100 ਕਰਮਚਾਰੀਆਂ ਦੀ ਕੀਤੀ ਛਾਂਟੀ
NEXT STORY