ਨਵੀਂ ਦਿੱਲੀ - ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਫਿਰ ਵਾਧਾ ਦਰਜ ਕੀਤਾ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ ਸ਼ੁੱਕਰਵਾਰ (27 ਦਸੰਬਰ 2024) ਦੇ ਮੁਕਾਬਲੇ ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 27 ਦਸੰਬਰ, 2024 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,436 ਰੁਪਏ ਸੀ, ਜੋ ਇਕ ਹਫਤੇ ਬਾਅਦ ਯਾਨੀ ਸ਼ੁੱਕਰਵਾਰ (3 ਜਨਵਰੀ, 2025) ਨੂੰ 1,068 ਰੁਪਏ ਮਹਿੰਗਾ ਹੋ ਕੇ 77,504 ਰੁਪਏ ਹੋ ਗਈ। ਚਾਂਦੀ ਵੀ 290 ਰੁਪਏ ਵਧ ਕੇ 8 ਹੋ ਗਈ। 23 ਅਕਤੂਬਰ ਨੂੰ ਚਾਂਦੀ ਨੇ 99,151 ਰੁਪਏ ਅਤੇ 30 ਅਕਤੂਬਰ ਨੂੰ ਸੋਨੇ ਨੇ 79,681 ਰੁਪਏ ਦਾ ਆਲ ਟਾਈਮ ਹਾਈ ਬਣਾਇਆ ਸੀ।
ਇਹ ਵੀ ਪੜ੍ਹੋ : Siri 'ਤੇ ਜਾਸੂਸੀ ਦਾ ਦੋਸ਼! Apple ਨੂੰ ਦੇਣਾ ਪਵੇਗਾ 790 ਕਰੋੜ ਦਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਅੱਜ 4 ਜਨਵਰੀ 2025 ਦਿਨ ਸ਼ਨੀਵਾਰ ਨੂੰ 10 ਗ੍ਰਾਮ ਸੋਨਾ 750 ਰੁਪਏ ਮਹਿੰਗਾ ਹੋ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ 24 ਕੈਰੇਟ ਸੋਨੇ ਦੀ ਕੀਮਤ 79,300 ਰੁਪਏ ਦੇ ਆਸ-ਪਾਸ ਚੱਲ ਰਹੀ ਹੈ। 22 ਕੈਰੇਟ ਸੋਨੇ ਦੀ ਕੀਮਤ ਲਗਭਗ 72,700 ਰੁਪਏ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਨਾਲ ਜੁੜੇ ਇਹ ਨਵੇਂ ਬਦਲਾਅ ਬਚਾ ਸਕਦੇ ਹਨ ਤੁਹਾਡਾ ਟੈਕਸ, ਵਧਾ ਸਕਦੇ ਹਨ ਬਚਤ
2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ
ਪਿਛਲੇ ਸਾਲ ਭਾਵ 1 ਜਨਵਰੀ 2024 ਤੋਂ 31 ਦਸੰਬਰ 2024 ਦਰਮਿਆਨ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। 1 ਜਨਵਰੀ 2024 ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 63,352 ਰੁਪਏ ਸੀ, ਜੋ ਇਕ ਸਾਲ ਵਿਚ 12,810 ਰੁਪਏ ਵਧ ਕੇ 76,162 ਰੁਪਏ ਹੋ ਗਈ।
ਇਸ ਦੇ ਨਾਲ ਹੀ 1 ਜਨਵਰੀ ਨੂੰ ਇਕ ਕਿਲੋ ਚਾਂਦੀ 73,395 ਰੁਪਏ 'ਚ ਵਿਕ ਰਹੀ ਸੀ, ਜਿਸ ਦੀ ਕੀਮਤ ਸਾਲ ਦੇ ਆਖਰੀ ਦਿਨ 12,622 ਰੁਪਏ ਵਧ ਕੇ 86,017 ਰੁਪਏ 'ਤੇ ਪਹੁੰਚ ਗਈ। ਇਕ ਸਾਲ 'ਚ ਚਾਂਦੀ ਦੀ ਕੀਮਤ 17.19 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਸਰਕਾਰ ਨੇ Tata Motors ਅਤੇ M&M ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ
ਸੋਨਾ ਖਰੀਦਦੇ ਸਮੇਂ ਹਾਲਮਾਰਕ ਤੋਂ ਕਰੋ ਸ਼ੁੱਧਤਾ ਦੀ ਜਾਂਚ
ਸੋਨਾ ਖਰੀਦਣਾ ਬਹੁਤ ਮਹਿੰਗਾ ਸੌਦਾ ਹੈ, ਇਸ ਲਈ ਇਸਨੂੰ ਖਰੀਦਣ ਵੇਲੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ। ਇਸਦੀ ਜਾਂਚ ਕਰਨ ਲਈ ਹਾਲਮਾਰਕ ਨੂੰ ਦੇਖਣਾ ਜ਼ਰੂਰੀ ਹੈ। ਭਾਰਤੀ ਮਿਆਰ ਬਿਊਰੋ (BIS) ਦੁਆਰਾ ਨਿਰਧਾਰਤ ਹਾਲਮਾਰਕ ਸਰਕਾਰੀ ਗਾਰੰਟੀ ਹੈ।
ਇਹ ਵੀ ਪੜ੍ਹੋ : SEBI ਦੀ ਰਿਪੋਰਟ 'ਚ ਸਾਹਮਣੇ ਆਇਆ ਭਾਰਤੀ ਸ਼ੇਅਰ ਬਾਜ਼ਾਰ ਦਾ ਨਵਾਂ ਵੱਡਾ ਘਪਲਾ, 65.77 ਕਰੋੜ ਰੁਪਏ ਜ਼ਬਤ
ਇਹ ਵੀ ਪੜ੍ਹੋ : EPFO Rules Change: ਨਵੇਂ ਸਾਲ 'ਚ EPFO ਨਾਲ ਜੁੜੇ ਅਹਿਮ ਬਦਲਾਅ, ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ
ਇਹ ਵੀ ਪੜ੍ਹੋ : Patanjali, Amul ਵਰਗੇ 18 ਵੱਡੇ ਬ੍ਰਾਂਡਾਂ ਦੇ ਘਿਓ 'ਚ ਮਿਲਿਆ ਖ਼ਤਰਨਾਕ ਕੈਮੀਕਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਖੁਸ਼ਖਬਰੀ, ਲਿਆ ਗਿਆ ਵੱਡਾ ਫੈਸਲਾ
NEXT STORY