ਨਵੀਂ ਦਿੱਲੀ- ਸੋਨੇ ਦੀ ਕੀਮਤ ਇਸ ਸਮੇਂ ਆਸਾਮਾਨ 'ਤੇ ਹੈ ਪਰ ਜਲਦ ਹੀ ਤੁਸੀਂ ਬਾਜ਼ਾਰ ਤੋਂ ਘੱਟ ਕੀਮਤ 'ਤੇ ਇਸ ਵਿਚ ਨਿਵੇਸ਼ ਕਰ ਸਕਦੇ ਹੋ। ਸਾਵਰੇਨ ਗੋਲਡ ਬਾਂਡ ਦੀ 9ਵੀਂ ਕਿਸ਼ਤ ਜਾਰੀ ਹੋਣ ਵਾਲੀ ਹੈ।
ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਵਰੇਨ ਗੋਲਡ ਬਾਂਡ ਦੀ ਅਗਲੀ ਲੜੀ ਲਈ ਇਸ ਦੀ ਕੀਮਤ 5,000 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਗਈ ਹੈ।
ਗੋਲਡ ਬਾਂਡ ਸਕੀਮ 2020-21 ਤਹਿਤ ਸਾਵਰੇਨ ਗੋਲਡ ਬਾਂਡ ਦੀ ਨੌਵੀਂ ਕਿਸ਼ਤ 28 ਦਸੰਬਰ, 2020 ਤੋਂ 1 ਜਨਵਰੀ, 2021 ਤੱਕ ਗਾਹਕੀ ਲਈ ਖੁੱਲੀ ਰਹੇਗੀ।
ਰਿਜ਼ਰਵ ਬੈਂਕ ਨਾਲ ਸਲਾਹ ਮਸ਼ਵਰਾ ਕਰਦਿਆਂ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਨਲਾਈਨ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਇਸ਼ੂ ਕੀਮਤ ਤੋਂ ਪ੍ਰਤੀ ਗ੍ਰਾਮ 50 ਰੁਪਏ ਦੀ ਛੋਟ ਦੇਵੇਗੀ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਜਾਰੀ ਮੁੱਲ 4,950 ਰੁਪਏ ਪ੍ਰਤੀ ਗ੍ਰਾਮ ਹੋਵੇਗਾ। ਸਾਵਰੇਨ ਗੋਲਡ ਬਾਂਡ ਭਾਰਤੀ ਰਿਜ਼ਰਵ ਬੈਂਕ ਸਰਕਾਰ ਵੱਲੋਂ ਜਾਰੀ ਕਰਦਾ ਹੈ। ਸਾਵਰੇਨ ਗੋਲਡ ਬਾਂਡ ਸਕੀਮ 8 ਸਾਲ ਦੀ ਹੈ, ਹਾਲਾਂਕਿ ਪੰਜ ਸਾਲਾਂ ਪਿੱਛੋਂ ਵੀ ਇਸ ਵਿਚੋਂ ਬਾਹਰ ਨਿਕਲਣ ਦਾ ਬਦਲ ਮਿਲਦਾ ਹੈ। ਸਰਕਾਰ ਇਸ ਸਕੀਮ ਤਹਿਤ 2.5 ਫ਼ੀਸਦੀ ਦੀ ਦਰ ਨਾਲ ਸਾਲਾਨਾ ਵਿਆਜ ਦੇ ਰਹੀ ਹੈ। ਨਿਵੇਸ਼ਕ ਘੱਟੋ-ਘੱਟ 1 ਗ੍ਰਾਮ ਤੋਂ ਲੈ ਕੇ 4 ਗ੍ਰਾਮ ਤੱਕ ਦੇ ਸੋਨੇ ਬਰਾਬਰ ਇਸ ਵਿਚ ਨਿਵੇਸ਼ ਕਰ ਸਕਦੇ ਹਨ। ਇਹ ਬੈਂਕ, ਐੱਨ. ਐੱਸ. ਈ., ਬੀ. ਐੱਸ. ਈ., ਡਾਕਘਰ ਵਿਚ ਖ਼ਰੀਦਿਆ ਜਾ ਸਕਦਾ ਹੈ।
ਬਜਟ 2021 : ਗਲੋਬਲ ਕੀਮਤਾਂ ਘਟਣ ਨਾਲ ਪੈਟਰੋਲੀਅਮ ਸਬਸਿਡੀ 'ਚ ਹੋਵੇਗੀ ਕਟੌਤੀ!
NEXT STORY