ਨਵੀਂ ਦਿੱਲੀ – ਸੋਨੇ ਦੀਆਂ ਕੀਮਤਾਂ ਵਿਚ ਹਾਲ ਹੀ ’ਚ ਹੋਇਆ ਵਾਧਾ ਬਾਜ਼ਾਰ ਵਿਚ ਇਕ ਢਾਂਚਾਗਤ ਤਬਦੀਲੀ ਦਾ ਸੰਕੇਤ ਦਿੰਦਾ ਹੈ। ਲੋਕ ਇਕੁਇਟੀ ’ਚੋਂ ਆਪਣੇ ਪੈਸੇ ਕੱਢ ਕੇ ਸੋਨੇ, ਚਾਂਦੀ ਅਤੇ ਕ੍ਰਿਪਟੋ ਵਿਚ ਨਿਵੇਸ਼ ਕਰ ਰਹੇ ਹਨ। ਇਹ ਅਮਰੀਕਾ ਨੂੰ ਛੱਡ ਕੇ ਪੂਰੀ ਦੁਨੀਆ ਵਿਚ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਰਿਕਾਰਡ 3,840 ਪ੍ਰਤੀ ਔਂਸ ਨੂੰ ਪਾਰ ਕਰ ਗਈ ਹੈ। ਐੱਮ. ਸੀ. ਐਕਸ. ’ਤੇ ਸੋਨਾ 1,17,000 ਰੁਪਏ ਪ੍ਰਤੀ 10 ਗ੍ਰਾਮ ਨੂੰ ਵੀ ਪਾਰ ਕਰਦਾ ਨਜ਼ਰ ਆ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਸੋਚਿਆ ਹੋਵੇਗਾ ਕਿ ਸੋਨਾ 1,00,000 ਰੁਪਏ ’ਤੇ ਬਹੁਤ ਮਹਿੰਗਾ ਹੋ ਗਿਆ ਹੈ, ਉਥੋਂ ਇਸ ਨੇ 17 ਫੀਸਦੀ ਰਿਟਰਨ ਦਿੱਤਾ ਹੈ। ਸੋਨਾ ਸੱਚਮੁੱਚ ਸੋਨਾ ਹੈ; ਇਸ ਤੋਂ ਵਧੀਆ ਐਸੇਟ ਕਲਾਸ ਕੋਈ ਨਹੀਂ ਹੈ। ਲੋਕ ਧਨਤੇਰਸ ਅਤੇ ਦੀਵਾਲੀ ਲਈ ਸੋਨਾ ਖਰੀਦਣ ਦੀ ਉਡੀਕ ਕਰ ਰਹੇ ਹਨ ਪਰ ਦੀਵਾਲੀ ਤੱਕ ਸੋਨਾ 1,25,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਜਾਵੇਗਾ।
ਅੱਜ ਤੋਂ ਬਦਲ ਜਾਣਗੇ ਇਹ 7 ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਭਾਰੀ ਅਸਰ
NEXT STORY