ਨਵੀਂ ਦਿੱਲੀ- ਸੋਨੇ ਵਿਚ ਖ਼ਰੀਦਦਾਰੀ ਦਾ ਫਿਰ ਮੌਕਾ ਮਿਲਦਾ ਦਿਸ ਰਿਹਾ ਹੈ। ਸੋਮਵਾਰ ਨੂੰ ਛੁੱਟੀ ਰਹਿਣ ਤੋਂ ਮਗਰੋਂ ਅੱਜ ਐੱਮ. ਸੀ. ਐਕਸ. 'ਤੇ ਦੋਹਾਂ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਕੀਮਤ 45 ਹਾਜ਼ਾਰ ਤੋਂ ਥੱਲ੍ਹੇ ਉਤਰ ਆਈ। ਤਕਰੀਬਨ 11.36 ਵਜੇ ਜੂਨ ਡਿਲਿਵਰੀ ਵਾਲਾ ਸੋਨਾ 251 ਰੁਪਏ ਡਿੱਗ ਕੇ 44,447 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸ ਦੌਰਾਨ ਕਾਰੋਬਾਰ ਤੱਕ ਇਹ 44,108 ਰੁਪਏ ਅਤੇ 44,591 ਰੁਪਏ ਪ੍ਰਤੀ ਦਸ ਗ੍ਰਾਮ ਦੇ ਰੇਂਜ ਵਿਚ ਚੱਲ ਰਿਹਾ ਸੀ।
ਸੋਨੇ ਦੀ ਕੀਮਤ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 5,000 ਰੁਪਏ ਹੇਠਾਂ ਆ ਚੁੱਕੀ ਹੈ। ਉੱਥੇ ਹੀ, ਚਾਂਦੀ ਦੀ ਵਾਇਦਾ ਕੀਮਤ 474 ਰੁਪਏ ਦੀ ਗਿਰਾਵਟ ਨਾਲ 63700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਦੇਖਣ ਨੂੰ ਮਿਲੀ। ਹਾਲਾਂਕਿ, ਅਪ੍ਰੈਲ ਡਿਲਿਵਰੀ ਵਾਲੇ ਸੋਨੇ ਵਿਚ ਤੇਜ਼ੀ ਦੇਖਣ ਨੂੰ ਮਿਲੀ, ਇਹ 45 ਹਜ਼ਾਰ ਦੇ ਆਸਪਾਸ ਸੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੈਟਰੋਲ, ਡੀਜ਼ਲ ਦੀ ਕੀਮਤ ਘਟੀ, ਜਾਣੋ ਪੰਜਾਬ 'ਚ ਅੱਜ ਦੇ ਮੁੱਲ
ਗਲੋਬਲ ਪੱਧਰ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗਣ ਨਾਲ ਇੱਥੇ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਯੂ. ਐੱਸ. ਬਾਂਡ ਦੀ ਯੀਲਡ ਘਟਣ ਅਤੇ ਡਾਲਰ ਦੇ ਮਜਬੂਤ ਹੋਣ ਨਾਲ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 8.90 ਡਾਲਰ ਘੱਟ ਕੇ ਇਸ ਦੌਰਾਨ 1,705 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ। ਚਾਂਦੀ ਵੀ 0.7 ਫ਼ੀਸਦੀ ਦੀ ਗਿਰਾਵਟ ਨਾਲ 24.58 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ। ਵਿਸ਼ੇਲਸ਼ਕਾਂ ਮੁਤਾਬਕ, ਸੋਨੇ ਵਿਚ ਲੰਮੇ ਸਮੇਂ ਵਿਚ ਗਿਰਾਵਟ ਦੀ ਸੰਭਾਵਨਾ ਨਹੀਂ ਹੈ, ਇਸ ਵਿਚ ਤੇਜ਼ੀ ਆ ਸਕਦੀ ਹੈ।
ਇਹ ਵੀ ਪੜ੍ਹੋ- ਨਜ਼ਾਰਾ ਟੈੱਕ ਦੇ IPO ਨੇ ਨਿਵੇਸ਼ਕ ਕੀਤੇ ਮਾਲੋਮਾਲ, ਪਹਿਲੇ ਦਿਨ ਦਿੱਤਾ 81 ਫ਼ੀਸਦੀ ਰਿਟਰਨ
►ਸੋਨੇ 'ਚ ਇਸ ਸਾਲ ਹੁਣ ਤੱਕ ਨਰਮੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਿਆ 34 ਪੈਸੇ ਟੁੱਟਾ
NEXT STORY