ਨਵੀਂ ਦਿੱਲੀ - ਵਿਸ਼ਵ ਪੱਧਰ 'ਤੇ ਗਿਰਾਵਟ ਅਤੇ ਰੁਪਏ ਦੀ ਮਜ਼ਬੂਤੀ ਕਾਰਨ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 264 ਰੁਪਏ ਦੀ ਗਿਰਾਵਟ ਦੇ ਨਾਲ 46,452 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੀ ਕਲੋਜ਼ਿੰਗ ਕੀਮਤ 46,716 ਰੁਪਏ ਪ੍ਰਤੀ 10 ਗ੍ਰਾਮ ਸੀ।
ਚਾਂਦੀ 4 ਰੁਪਏ ਦੀ ਤੇਜ਼ੀ ਨਾਲ 65,484 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ ਪਿਛਲੇ ਕੀਮਤ 65,480 ਰੁਪਏ ਸੀ। ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 18 ਪੈਸੇ ਦੀ ਤੇਜ਼ੀ ਨਾਲ 74.43 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਘੱਟ ਕੇ 1,797 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਚਾਂਦੀ 25.17 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਐੱਚ.ਡੀ.ਐੱਫ.ਸੀ. ਸਕਿਊਰਿਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਮੁਤਾਬਕ , 'ਅਮਰੀਕੀ ਬਾਂਡ ਪ੍ਰਤੀਫਲ ਅਤੇ ਡਾਲਰ ਸੂਚਕ ਅੰਕ ਵਿਚ ਵਾਧੇ ਨਾਲ ਵਿਕਰੀ ਤੋਂ ਸੋਨੇ ਦੀ ਕੀਮਤ ਦੋ ਹਫ਼ਤੇ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।'
ਇਹ ਵੀ ਪੜ੍ਹੋ : 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 638 ਅੰਕ ਚੜ੍ਹਿਆ ਤੇ ਨਿਫਟੀ ਨੇ ਵੀ ਭਰੀ ਉਡਾਣ
NEXT STORY