ਨਵੀਂ ਦਿੱਲੀ- ਸੋਨੇ ਦੀ ਕੀਮਤ ਹੁਣ 47 ਹਾਜ਼ਰ ਰੁਪਏ ਤੋਂ ਥੱਲ੍ਹੇ ਉਤਰ ਆਈ ਹੈ। ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਰੁਖ਼ ਵਿਚਕਾਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨਾ 717 ਰੁਪਏ ਦੀ ਵੱਡੀ ਗਿਰਾਵਟ ਨਾਲ 46,102 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੋਨਾ 46,819 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਉੱਥੇ ਹੀ, ਚਾਂਦੀ 1,274 ਰੁਪਏ ਡਿੱਗ ਕੇ 68,239 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਇਹ ਵੀ ਪੜ੍ਹੋ- ਪੈਟਰੋਲ 'ਚ ਹੁਣ ਤੱਕ 5.73 ਰੁ: ਦਾ ਵਾਧਾ, ਪੰਜਾਬ 'ਚ ਡੀਜ਼ਲ 82 ਰੁ: ਤੋਂ ਪਾਰ
ਪਿਛਲੇ ਕਾਰੋਬਾਰੀ ਦਿਨ ਚਾਂਦੀ 69,513 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਐੱਚ. ਡੀ ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਸੋਨੇ ਦੀਆਂ ਗਲੋਬਲ ਕੀਮਤਾਂ ਵਿਚ ਗਿਰਾਵਟ ਦੇ ਮੱਦੇਨਜ਼ਰ ਦਿੱਲੀ ਵਿਚ 24 ਕੈਰੇਟੇ ਸੋਨੇ ਦੀ ਹਾਜ਼ਰ ਕੀਮਤ 717 ਰੁਪਏ ਘੱਟ ਗਈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਗਿਰਾਵਟ ਨਾਲ 1,786 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 27.10 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ।
ਇਹ ਵੀ ਪੜ੍ਹੋ- ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ
►ਸੋਨਾ ਸਸਤਾ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਰਾਜਸਥਾਨ 'ਚ ਪੈਟਰੋਲ 100 ਰੁ: ਤੋਂ ਪਾਰ, ਐੱਮ. ਪੀ. 'ਚ ਵੀ ਸੈਂਕੜੇ ਦੇ ਨੇੜੇ
NEXT STORY