ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰਾਂ ਵਿੱਚ ਕਮਜ਼ੋਰੀ ਦੇ ਰੁਖ਼ ਅਤੇ ਰੁਪਏ ਦੇ ਮੁੱਲ 'ਚ ਸੁਧਾਰ ਆਉਣ ਦੇ ਵਿਚਾਲੇ ਦਿੱਲੀ ਸਰਾਫਾ 'ਚ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 101 ਰੁਪਏ ਟੁੱਟ ਕੇ 51,024 ਰੁਪਏ ਪ੍ਰਤੀ 10 ਗ੍ਰਾਮ 'ਤੇ ਰਹਿ ਗਿਆ। ਐੱਡ.ਡੀ.ਐੱਫ.ਸੀ ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਇਸ ਕਾਰਨ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,125 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ। ਰਾਸ਼ਟਰੀ ਰਾਜਧਾਨੀ 'ਚ ਚਾਂਦੀ ਵੀ 334 ਰੁਪਏ ਟੁੱਟ ਕੇ 58,323 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਵੀਰਵਾਰ ਨੂੰ ਡਾਲਰ ਦਾ ਭਾਅ ਆਪਣੇ ਉੱਚ ਪੱਧਰ ਤੋਂ ਹੇਠਾਂ ਆਇਆ। ਇਸ ਤੋਂ ਬਾਅਦ ਇੱਥੇ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 67 ਪੈਸੇ ਦੀ ਤੇਜ਼ੀ ਨਾਲ 82.14 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਕੌਮਾਂਤਰੀ ਬਾਜ਼ਾਰ 'ਚ ਸੋਨਾ ਡਿੱਗ ਕੇ 1,664 ਡਾਲਰ ਪ੍ਰਤੀ ਔਂਸ ਰਹਿ ਗਿਆ ਜਦਕਿ ਚਾਂਦੀ ਗਿਰਾਵਟ ਦੇ ਨਾਲ 19.41 ਡਾਲਰ ਪ੍ਰਤੀ ਔਂਸ ਰਹਿ ਗਈ।
CCI ਦੇ ਜੁਰਮਾਨਾ ਲਗਾਉਣ ਤੋਂ ਬਾਅਦ ਆਈ ਗੂਗਲ ਦੀ ਸਫਾਈ, ਕਿਹਾ-ਪਲੇਸਟੋਰ ਨੇ ਡਿਵੈੱਲਪਰਸ ਨੂੰ ਖੂਬ ਲਾਭ ਪਹੁੰਚਾਇਆ
NEXT STORY