ਨਵੀਂ ਦਿੱਲੀ- ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ ਹੈ। ਵਾਇਦਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਸਵੇਰੇ 11 ਵਜੇ ਐੱਮ. ਸੀ. ਐਕਸ. 556 ਰੁਪਏ ਘੱਟ ਕੇ 46,084 ਰੁਪਏ 'ਤੇ ਆ ਗਈ। ਉੱਥੇ ਹੀ, ਇਸ ਦੌਰਾਨ ਸਰਾਫਾ ਬਾਜ਼ਾਰ ਦੀ ਗੱਲ ਕਰੀਏ ਤਾਂ ਭਾਰਤੀ ਸਰਾਫਾ ਅਤੇ ਜਿਊਲਰਜ਼ ਐਸੋਸੀਏਸ਼ਨ (ਆਈ. ਬੀ. ਜੇ. ਏ.) ਦੀ ਵੈੱਬਸਾਈਟ ਅਨੁਸਾਰ, ਅੱਜ ਸੋਨਾ 1,091 ਰੁਪਏ ਸਸਤਾ ਹੋ ਕੇ 46,556 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
ਪਿਛਲੇ ਸਾਲ ਜਦੋਂ ਕੋਰੋਨਾ ਆਪਣੇ ਸਿਖਰ 'ਤੇ ਸੀ, ਸੋਨੇ ਦੀ ਕੀਮਤ ਅਗਸਤ ਵਿਚ ਆਪਣੇ ਸਰਵਉੱਚ ਪੱਧਰ 'ਤੇ ਪਹੁੰਚ ਗਈ ਸੀ। ਅਗਸਤ 2020 ਵਿਚ ਇਹ 56,200 ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਸੀ। ਫਿਲਹਾਲ ਸੋਨਾ 46,084 ਰੁਪਏ 'ਤੇ ਆ ਗਿਆ ਹੈ, ਯਾਨੀ ਪਿਛਲੇ 1 ਸਾਲ ਵਿਚ ਸੋਨਾ ਲਗਭਗ 10 ਹਜ਼ਾਰ ਰੁਪਏ ਸਸਤਾ ਹੋ ਗਿਆ ਹੈ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤੀ ਕਿਸਾਨ ਸਨਮਾਨ ਨਿਧੀ ਦੀ 9ਵੀਂ ਕਿਸ਼ਤ
ਉੱਥੇ ਹੀ, ਚਾਂਦੀ ਦੀ ਗੱਲ ਕਰੀਏ ਤਾਂ ਇਸ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ 79,980 ਰੁਪਏ ਪ੍ਰਤੀ ਕਿਲੋ ਹੈ। ਇਸ ਅਨੁਸਾਰ, ਚਾਂਦੀ ਵੀ ਆਪਣੇ ਸਭ ਤੋਂ ਉੱਚੇ ਪੱਧਰ ਤੋਂ 14,000 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਹੈ। ਐੱਮ. ਸੀ. ਐਕਸ. 'ਤੇ 11 ਵਜੇ ਇਹ 1,206 ਰੁਪਏ ਦੀ ਗਿਰਾਵਟ ਨਾਲ 63,794 ਰੁਪਏ ਪ੍ਰਤੀ ਕਿਲੋ 'ਤੇ ਕਾਰੋਬਾਰ ਕਰ ਰਹੀ ਸੀ। ਵਿਸ਼ਵ ਬਾਜ਼ਾਰ ਦੀ ਗੱਲ ਕਰੀਏ ਤਾਂ ਅੱਜ ਸੋਨਾ ਇੱਥੇ 1,722 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਚਾਂਦੀ ਵੀ 24 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ। 1 ਅਗਸਤ ਨੂੰ ਸੋਨਾ 1,830 ਡਾਲਰ ਦੇ ਨੇੜੇ ਸੀ।
ਇਹ ਵੀ ਪੜ੍ਹੋ- 1 ਲੱਖ ਕਰੋੜ ਰੁ: ਦਾ ਹੋ ਸਕਦਾ ਹੈ LIC ਦਾ IPO, ਨਿਵੇਸ਼ਕਾਂ 'ਚ ਭਾਰੀ ਉਤਸ਼ਾਹ
ਬੈਂਕਾਂ ਨੇ ਕਿਹਾ, ਵੋਡਾਫੋਨ-IDEA ਨੂੰ ਮੁਸੀਬਤ 'ਚੋਂ ਕੱਢਣ ਲਈ ਇਹ ਹੈ ਇਕ ਬਦਲ
NEXT STORY