ਨਵੀਂ ਦਿੱਲੀ- ਦੇਸ਼ 'ਚ ਸੋਨੇ ਦੀ ਮੰਗ ਇਕ ਵਾਰ ਫਿਰ ਦਿਖਣ ਲੱਗੀ ਹੈ। ਸਥਿਤੀ ਇਹ ਹੈ ਕਿ ਦੇਸ਼ 'ਚ ਸੋਨੇ ਦਾ ਆਯਾਤ ਅਪ੍ਰੈਲ ਤੋਂ ਜੁਲਾਈ ਦੀ ਮਿਆਦ 'ਚ 6.4 ਫੀਸਦੀ ਵਧ ਗਿਆ ਹੈ। ਮੁੱਲ 'ਚ ਭਾਰਤੀਆਂ ਨੇ ਇਸ ਦੌਰਾਨ 12.9 ਅਰਬ ਡਾਲਰ ਦਾ ਸੋਨਾ ਵਿਦੇਸ਼ਾਂ ਤੋਂ ਖਰੀਦਿਆ ਹੈ। ਸੋਨੇ ਦੇ ਆਯਾਤ 'ਚ ਵਾਧਾ ਦੇਸ਼ 'ਚ ਵਧਦੀ ਮੰਗ ਦੀ ਵਜ੍ਹਾ ਨਾਲ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਇਸ ਮਿਆਦ 'ਚ ਦੇਸ਼ 'ਚ 12 ਅਰਬ ਡਾਲਰ ਸੋਨੇ ਦਾ ਆਯਾਤ ਹੋਇਆ ਸੀ। ਸੋਨੇ ਦੇ ਆਯਾਤ ਮੰਗ 'ਚ ਵਾਧਾ ਦੇਸ਼ ਦੇ ਵਪਾਰ ਘਾਟੇ 'ਤੇ ਵੀ ਦਬਾਅ ਵਧਿਆ ਹੈ। ਸੋਨੇ ਅਤੇ ਉੱਚੀ ਕਰੂਡ ਦੀਆਂ ਕੀਮਤਾਂ ਦੀ ਵਜ੍ਹਾ ਨਾਲ ਇਸ ਮਿਆਦ 'ਚ ਦੇਸ਼ 'ਚ ਰਿਕਾਰਡ ਵਪਾਰ ਘਾਟਾ ਦਰਜ ਕੀਤਾ ਹੈ।
ਜੁਲਾਈ 'ਚ ਆਯਾਤ 'ਚ ਆਈ ਗਿਰਾਵਟ
ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ 'ਚ ਸੋਨੇ ਦੇ ਆਯਾਤ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। ਵਣਜ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦੌਰਾਨ ਦੇਸ਼ 'ਚ 2.4 ਅਰਬ ਡਾਲਰ ਮੁੱਲ ਦਾ ਸੋਨਾ ਆਇਆ ਹੈ ਜੋ ਕਿ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ ਕਰੀਬ 44 ਫੀਸਦੀ ਘੱਟ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਸੋਨੇ ਦੀ ਮੰਗ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਖ਼ਾਸ ਤੌਰ 'ਤੇ ਅਪ੍ਰੈਲ ਤੋਂ ਜੂਨ ਦੇ ਦੌਰਾਨ ਵਿਆਹਾਂ ਦੇ ਸੀਜ਼ਨ ਅਤੇ ਤਿਉਹਾਰ ਦੇ ਸਮੇਂ 'ਚ ਮੰਗ ਵਧੀ ਹੈ। ਭਾਰਤ ਚੀਨ ਦੇ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਉਪਭੋਕਤਾ ਦੇਸ਼ ਹੈ। ਆਯਾਤਿਤ ਸੋਨੇ 'ਚ ਵਾਧੇ ਦਾ ਮਤਲੱਬ ਦੇਸ਼ ਦੇ ਜਿਊਲਰੀ ਸੈਕਟਰ 'ਚ ਮੰਗ ਵਧ ਰਹੀ ਹੈ।
ਡੀਜ਼ਲ ਅਤੇ ATF 'ਤੇ ਵਧ ਗਿਆ ਟੈਕਸ, ਕਰੂਡ ਆਇਲ ਨੂੰ ਲੈ ਕੇ ਇਹ ਫ਼ੈਸਲਾ
NEXT STORY